ਯੇਹੋਸ਼ੁਆ 8

ਉਹ ਉਦੋਂ ਤੱਕ ਸਾਡਾ ਪਿੱਛਾ ਕਰਨਗੇ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਨਹੀਂ ਕਰ ਦਿੰਦੇ, ਕਿਉਂਕਿ ਉਹ ਕਹਿਣਗੇ, ‘ਉਹ ਸਾਡੇ ਕੋਲੋਂ ਪਹਿਲਾਂ ਵਾਂਗ ਭੱਜ ਰਹੇ ਹਨ।’ ਇਸ ਲਈ ਜਦੋਂ ਅਸੀਂ ਉਨ੍ਹਾਂ ਤੋਂ ਭੱਜ ਜਾਂਦੇ ਹਾਂ,

Joshua 8:6 (UKJV) (For they will come out after us) till we have drawn them from the city; for they will say, They flee before us, as at the first: therefore we will flee before them.

4ਯੇਹੋਸ਼ੁਆ ਨੇ ਉਹਨਾਂ ਨੂੰ ਇਨ੍ਹਾਂ ਹੁਕਮਾਂ ਨਾਲ ਕਿਹਾ, “ਧਿਆਨ ਨਾਲ ਸੁਣੋ, ਤੁਹਾਨੂੰ ਸ਼ਹਿਰ ਦੇ ਪਿੱਛੇ ਇੱਕ ਘਾਤ ਲਾਉਣਾ ਹੈ। ਇਸ ਤੋਂ ਬਹੁਤ ਦੂਰ ਨਾ ਜਾਓ। ਤੁਸੀਂ ਸਾਰੇ ਸੁਚੇਤ ਰਹੋ।

5ਮੈਂ ਅਤੇ ਮੇਰੇ ਨਾਲ ਦੇ ਸਾਰੇ ਸ਼ਹਿਰ ਉੱਤੇ ਅੱਗੇ ਵਧਾਂਗੇ, ਅਤੇ ਜਦੋਂ ਉਹ ਆਦਮੀ ਸਾਡੇ ਵਿਰੁੱਧ ਆਉਣਗੇ, ਜਿਵੇਂ ਉਹ ਪਹਿਲਾਂ ਕਰਦੇ ਸਨ, ਅਸੀਂ ਉਨ੍ਹਾਂ ਤੋਂ ਭੱਜ ਜਾਵਾਂਗੇ।

6ਉਹ ਉਦੋਂ ਤੱਕ ਸਾਡਾ ਪਿੱਛਾ ਕਰਨਗੇ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਨਹੀਂ ਕਰ ਦਿੰਦੇ, ਕਿਉਂਕਿ ਉਹ ਕਹਿਣਗੇ, ‘ਉਹ ਸਾਡੇ ਕੋਲੋਂ ਪਹਿਲਾਂ ਵਾਂਗ ਭੱਜ ਰਹੇ ਹਨ।’ ਇਸ ਲਈ ਜਦੋਂ ਅਸੀਂ ਉਨ੍ਹਾਂ ਤੋਂ ਭੱਜ ਜਾਂਦੇ ਹਾਂ,

7ਤੁਹਾਨੂੰ ਘਾਤ ਤੋਂ ਉੱਠਣਾ ਹੈ ਅਤੇ ਸ਼ਹਿਰ ਉੱਤੇ ਕਬਜ਼ਾ ਕਰਨਾ ਹੈ। ਯਾਹਵੇਹ ਤੁਹਾਡਾ ਪਰਮੇਸ਼ਵਰ ਇਸਨੂੰ ਤੁਹਾਡੇ ਹੱਥ ਵਿੱਚ ਦੇ ਦੇਵੇਗਾ।

8ਜਦੋਂ ਸ਼ਹਿਰ ਕਾਬੂ ਵਿੱਚ ਆ ਜਾਵੇ, ਤਾਂ ਇਸਨੂੰ ਅੱਗ ਲਗਾ ਦਿਓ। ਉਹੀ ਕਰੋ ਜੋ ਯਾਹਵੇਹ ਨੇ ਹੁਕਮ ਦਿੱਤਾ ਹੈ। ਵੇਖੋ, ਮੈਂ ਤੁਹਾਨੂੰ ਹੁਕਮ ਦੇ ਦਿੱਤਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.