ਯੇਹੋਸ਼ੁਆ 8

ਯੇਹੋਸ਼ੁਆ ਨੇ ਉਹਨਾਂ ਨੂੰ ਇਨ੍ਹਾਂ ਹੁਕਮਾਂ ਨਾਲ ਕਿਹਾ, “ਧਿਆਨ ਨਾਲ ਸੁਣੋ, ਤੁਹਾਨੂੰ ਸ਼ਹਿਰ ਦੇ ਪਿੱਛੇ ਇੱਕ ਘਾਤ ਲਾਉਣਾ ਹੈ। ਇਸ ਤੋਂ ਬਹੁਤ ਦੂਰ ਨਾ ਜਾਓ। ਤੁਸੀਂ ਸਾਰੇ ਸੁਚੇਤ ਰਹੋ।

Joshua 8:4 (UKJV) And he commanded them, saying, Behold, all of you shall lie in wait against the city, even behind the city: go not very far from the city, but be all of you all ready:

2ਤੁਸੀਂ ਅਈ ਅਤੇ ਉਸ ਦੇ ਰਾਜੇ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਯਰੀਹੋ ਅਤੇ ਉਸ ਦੇ ਰਾਜੇ ਨਾਲ ਕੀਤਾ ਸੀ, ਸਿਵਾਏ ਤੁਸੀਂ ਉਨ੍ਹਾਂ ਦੀ ਲੁੱਟ ਅਤੇ ਪਸ਼ੂ ਆਪਣੇ ਲਈ ਲੈ ਜਾਓ। ਸ਼ਹਿਰ ਦੇ ਪਿੱਛੇ ਇੱਕ ਘਾਤ ਲਗਾਓ।”

3ਇਸ ਲਈ ਯੇਹੋਸ਼ੁਆ ਅਤੇ ਸਾਰੀ ਸੈਨਾਂ ਅਈ ਉੱਤੇ ਹਮਲਾ ਕਰਨ ਲਈ ਨਿਕਲ ਗਈ। ਉਸਨੇ ਆਪਣੇ ਸਭ ਤੋਂ ਵਧੀਆ ਲੜਾਕੂਆਂ ਵਿੱਚੋਂ ਤੀਹ ਹਜ਼ਾਰ ਚੁਣੇ ਅਤੇ ਉਨ੍ਹਾਂ ਨੂੰ ਰਾਤ ਨੂੰ ਬਾਹਰ ਭੇਜ ਦਿੱਤਾ

4ਯੇਹੋਸ਼ੁਆ ਨੇ ਉਹਨਾਂ ਨੂੰ ਇਨ੍ਹਾਂ ਹੁਕਮਾਂ ਨਾਲ ਕਿਹਾ, “ਧਿਆਨ ਨਾਲ ਸੁਣੋ, ਤੁਹਾਨੂੰ ਸ਼ਹਿਰ ਦੇ ਪਿੱਛੇ ਇੱਕ ਘਾਤ ਲਾਉਣਾ ਹੈ। ਇਸ ਤੋਂ ਬਹੁਤ ਦੂਰ ਨਾ ਜਾਓ। ਤੁਸੀਂ ਸਾਰੇ ਸੁਚੇਤ ਰਹੋ।

5ਮੈਂ ਅਤੇ ਮੇਰੇ ਨਾਲ ਦੇ ਸਾਰੇ ਸ਼ਹਿਰ ਉੱਤੇ ਅੱਗੇ ਵਧਾਂਗੇ, ਅਤੇ ਜਦੋਂ ਉਹ ਆਦਮੀ ਸਾਡੇ ਵਿਰੁੱਧ ਆਉਣਗੇ, ਜਿਵੇਂ ਉਹ ਪਹਿਲਾਂ ਕਰਦੇ ਸਨ, ਅਸੀਂ ਉਨ੍ਹਾਂ ਤੋਂ ਭੱਜ ਜਾਵਾਂਗੇ।

6ਉਹ ਉਦੋਂ ਤੱਕ ਸਾਡਾ ਪਿੱਛਾ ਕਰਨਗੇ ਜਦੋਂ ਤੱਕ ਅਸੀਂ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਨਹੀਂ ਕਰ ਦਿੰਦੇ, ਕਿਉਂਕਿ ਉਹ ਕਹਿਣਗੇ, ‘ਉਹ ਸਾਡੇ ਕੋਲੋਂ ਪਹਿਲਾਂ ਵਾਂਗ ਭੱਜ ਰਹੇ ਹਨ।’ ਇਸ ਲਈ ਜਦੋਂ ਅਸੀਂ ਉਨ੍ਹਾਂ ਤੋਂ ਭੱਜ ਜਾਂਦੇ ਹਾਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.