1ਜਦੋਂ ਸਾਰੇ ਰਾਜਿਆਂ ਨੇ ਜਿਹੜੇ ਯਰਦਨ ਦੇ ਪਾਰ, ਪਹਾੜੀ ਖੇਤਰ ਵਿੱਚ ਅਤੇ ਮਹਾ ਸਾਗਰ ਦੇ ਕੰਢੇ ਲਬਾਨੋਨ ਦੇ ਨੇੜੇ ਰਹਿੰਦੇ ਸਨ, ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੇ ਇਨ੍ਹਾਂ ਘਟਨਾਵਾਂ ਬਾਰੇ ਸੁਣਿਆ।
2ਉਹ ਯੇਹੋਸ਼ੁਆ ਅਤੇ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਲਈ ਇਕੱਠੇ ਹੋਏ।
3ਪਰ ਜਦੋਂ ਗਿਬਓਨ ਦੇ ਲੋਕਾਂ ਨੇ ਸੁਣਿਆ ਕਿ ਯੇਹੋਸ਼ੁਆ ਨੇ ਯਰੀਹੋ ਅਤੇ ਅਈ ਨਾਲ ਕੀ ਕੀਤਾ ਸੀ,