ਯੇਹੋਸ਼ੁਆ 9

ਉਹ ਯੇਹੋਸ਼ੁਆ ਅਤੇ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਲਈ ਇਕੱਠੇ ਹੋਏ।

Joshua 9:2 (UKJV) That they gathered themselves together, to fight with Joshua and with Israel, with one accord.

1ਜਦੋਂ ਸਾਰੇ ਰਾਜਿਆਂ ਨੇ ਜਿਹੜੇ ਯਰਦਨ ਦੇ ਪਾਰ, ਪਹਾੜੀ ਖੇਤਰ ਵਿੱਚ ਅਤੇ ਮਹਾ ਸਾਗਰ ਦੇ ਕੰਢੇ ਲਬਾਨੋਨ ਦੇ ਨੇੜੇ ਰਹਿੰਦੇ ਸਨ, ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੇ ਇਨ੍ਹਾਂ ਘਟਨਾਵਾਂ ਬਾਰੇ ਸੁਣਿਆ।

2ਉਹ ਯੇਹੋਸ਼ੁਆ ਅਤੇ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਲਈ ਇਕੱਠੇ ਹੋਏ।

3ਪਰ ਜਦੋਂ ਗਿਬਓਨ ਦੇ ਲੋਕਾਂ ਨੇ ਸੁਣਿਆ ਕਿ ਯੇਹੋਸ਼ੁਆ ਨੇ ਯਰੀਹੋ ਅਤੇ ਅਈ ਨਾਲ ਕੀ ਕੀਤਾ ਸੀ,

4ਉਨ੍ਹਾਂ ਨੇ ਵੀ ਇੱਕ ਚਾਲ ਖੇਡੀ, ਉਹ ਸੰਦੇਸ਼ਵਾਹਕ ਬਣ ਕੇ ਉਹਨਾਂ ਦੇ ਕੋਲ਼ ਗਏ। ਉਨ੍ਹਾਂ ਨੇ ਪੁਰਾਣੀਆਂ ਬੋਰੀਆਂ, ਪਾਟੀਆਂ ਅਤੇ ਗੰਢੀਆਂ ਹੋਈਆਂ ਦਾਖਰਸ ਦੀਆਂ ਮਸ਼ਕਾ ਗਧਿਆਂ ਨਾਲ ਬੰਨ੍ਹੀਆਂ ਅਤੇ ਨਾਲ ਲੈ ਗਏ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.