ਯੇਹੋਸ਼ੁਆ 9

ਉਨ੍ਹਾਂ ਨੇ ਵੀ ਇੱਕ ਚਾਲ ਖੇਡੀ, ਉਹ ਸੰਦੇਸ਼ਵਾਹਕ ਬਣ ਕੇ ਉਹਨਾਂ ਦੇ ਕੋਲ਼ ਗਏ। ਉਨ੍ਹਾਂ ਨੇ ਪੁਰਾਣੀਆਂ ਬੋਰੀਆਂ, ਪਾਟੀਆਂ ਅਤੇ ਗੰਢੀਆਂ ਹੋਈਆਂ ਦਾਖਰਸ ਦੀਆਂ ਮਸ਼ਕਾ ਗਧਿਆਂ ਨਾਲ ਬੰਨ੍ਹੀਆਂ ਅਤੇ ਨਾਲ ਲੈ ਗਏ

Joshua 9:4 (UKJV) They did work cunningly, and went and made as if they had been ambassadors, and took old sacks upon their asses, and wine bottles, old, and rent, and bound up;

2ਉਹ ਯੇਹੋਸ਼ੁਆ ਅਤੇ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਲਈ ਇਕੱਠੇ ਹੋਏ।

3ਪਰ ਜਦੋਂ ਗਿਬਓਨ ਦੇ ਲੋਕਾਂ ਨੇ ਸੁਣਿਆ ਕਿ ਯੇਹੋਸ਼ੁਆ ਨੇ ਯਰੀਹੋ ਅਤੇ ਅਈ ਨਾਲ ਕੀ ਕੀਤਾ ਸੀ,

4ਉਨ੍ਹਾਂ ਨੇ ਵੀ ਇੱਕ ਚਾਲ ਖੇਡੀ, ਉਹ ਸੰਦੇਸ਼ਵਾਹਕ ਬਣ ਕੇ ਉਹਨਾਂ ਦੇ ਕੋਲ਼ ਗਏ। ਉਨ੍ਹਾਂ ਨੇ ਪੁਰਾਣੀਆਂ ਬੋਰੀਆਂ, ਪਾਟੀਆਂ ਅਤੇ ਗੰਢੀਆਂ ਹੋਈਆਂ ਦਾਖਰਸ ਦੀਆਂ ਮਸ਼ਕਾ ਗਧਿਆਂ ਨਾਲ ਬੰਨ੍ਹੀਆਂ ਅਤੇ ਨਾਲ ਲੈ ਗਏ

5ਉਨ੍ਹਾਂ ਨੇ ਆਪਣੇ ਪੈਰਾਂ ਫਟੇ ਪੁਰਾਣੇ ਜੁੱਤੇ ਅਤੇ ਸਰੀਰ ਉੱਤੇ ਪੁਰਾਣੇ ਕੱਪੜੇ ਪਹਿਨੇ ਲਏ। ਉਨ੍ਹਾਂ ਦੇ ਭੋਜਨ ਦੀਆਂ ਸਾਰੀਆਂ ਰੋਟੀਆਂ ਸੁੱਕੀਆਂ ਅਤੇ ਉੱਲੀ ਲੱਗੀਆਂ ਸਨ।

6ਫ਼ੇਰ ਉਹ ਗਿਲਗਾਲ ਦੇ ਡੇਰੇ ਵਿੱਚ ਯੇਹੋਸ਼ੁਆ ਕੋਲ ਗਏ ਅਤੇ ਉਸਨੂੰ ਅਤੇ ਇਸਰਾਏਲੀਆਂ ਨੂੰ ਆਖਿਆ, “ਅਸੀਂ ਇੱਕ ਦੂਰ ਦੇਸ਼ ਤੋਂ ਆਏ ਹਾਂ। ਸਾਡੇ ਨਾਲ ਇੱਕ ਨੇਮ ਬੰਨ੍ਹੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.