ਯੇਹੋਸ਼ੁਆ 9

ਉਨ੍ਹਾਂ ਨੇ ਆਪਣੇ ਪੈਰਾਂ ਫਟੇ ਪੁਰਾਣੇ ਜੁੱਤੇ ਅਤੇ ਸਰੀਰ ਉੱਤੇ ਪੁਰਾਣੇ ਕੱਪੜੇ ਪਹਿਨੇ ਲਏ। ਉਨ੍ਹਾਂ ਦੇ ਭੋਜਨ ਦੀਆਂ ਸਾਰੀਆਂ ਰੋਟੀਆਂ ਸੁੱਕੀਆਂ ਅਤੇ ਉੱਲੀ ਲੱਗੀਆਂ ਸਨ।

Joshua 9:5 (UKJV) And old shoes and clouted upon their feet, and old garments upon them; and all the bread of their provision was dry and mouldy.

3ਪਰ ਜਦੋਂ ਗਿਬਓਨ ਦੇ ਲੋਕਾਂ ਨੇ ਸੁਣਿਆ ਕਿ ਯੇਹੋਸ਼ੁਆ ਨੇ ਯਰੀਹੋ ਅਤੇ ਅਈ ਨਾਲ ਕੀ ਕੀਤਾ ਸੀ,

4ਉਨ੍ਹਾਂ ਨੇ ਵੀ ਇੱਕ ਚਾਲ ਖੇਡੀ, ਉਹ ਸੰਦੇਸ਼ਵਾਹਕ ਬਣ ਕੇ ਉਹਨਾਂ ਦੇ ਕੋਲ਼ ਗਏ। ਉਨ੍ਹਾਂ ਨੇ ਪੁਰਾਣੀਆਂ ਬੋਰੀਆਂ, ਪਾਟੀਆਂ ਅਤੇ ਗੰਢੀਆਂ ਹੋਈਆਂ ਦਾਖਰਸ ਦੀਆਂ ਮਸ਼ਕਾ ਗਧਿਆਂ ਨਾਲ ਬੰਨ੍ਹੀਆਂ ਅਤੇ ਨਾਲ ਲੈ ਗਏ

5ਉਨ੍ਹਾਂ ਨੇ ਆਪਣੇ ਪੈਰਾਂ ਫਟੇ ਪੁਰਾਣੇ ਜੁੱਤੇ ਅਤੇ ਸਰੀਰ ਉੱਤੇ ਪੁਰਾਣੇ ਕੱਪੜੇ ਪਹਿਨੇ ਲਏ। ਉਨ੍ਹਾਂ ਦੇ ਭੋਜਨ ਦੀਆਂ ਸਾਰੀਆਂ ਰੋਟੀਆਂ ਸੁੱਕੀਆਂ ਅਤੇ ਉੱਲੀ ਲੱਗੀਆਂ ਸਨ।

6ਫ਼ੇਰ ਉਹ ਗਿਲਗਾਲ ਦੇ ਡੇਰੇ ਵਿੱਚ ਯੇਹੋਸ਼ੁਆ ਕੋਲ ਗਏ ਅਤੇ ਉਸਨੂੰ ਅਤੇ ਇਸਰਾਏਲੀਆਂ ਨੂੰ ਆਖਿਆ, “ਅਸੀਂ ਇੱਕ ਦੂਰ ਦੇਸ਼ ਤੋਂ ਆਏ ਹਾਂ। ਸਾਡੇ ਨਾਲ ਇੱਕ ਨੇਮ ਬੰਨ੍ਹੋ।”

7ਇਸਰਾਏਲੀਆਂ ਨੇ ਹਿੱਤੀਆਂ ਨੂੰ ਕਿਹਾ, “ਪਰ ਸ਼ਾਇਦ ਤੁਸੀਂ ਸਾਡੇ ਨੇੜੇ ਰਹਿੰਦੇ ਹੋ, ਇਸ ਲਈ ਅਸੀਂ ਤੁਹਾਡੇ ਨਾਲ ਕਿਵੇਂ ਇੱਕ ਨੇਮ ਬੰਨ੍ਹ ਸਕਦੇ ਹਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.