ਯੇਹੋਸ਼ੁਆ 9

ਇਸਰਾਏਲੀਆਂ ਨੇ ਹਿੱਤੀਆਂ ਨੂੰ ਕਿਹਾ, “ਪਰ ਸ਼ਾਇਦ ਤੁਸੀਂ ਸਾਡੇ ਨੇੜੇ ਰਹਿੰਦੇ ਹੋ, ਇਸ ਲਈ ਅਸੀਂ ਤੁਹਾਡੇ ਨਾਲ ਕਿਵੇਂ ਇੱਕ ਨੇਮ ਬੰਨ੍ਹ ਸਕਦੇ ਹਾਂ?”

Joshua 9:7 (UKJV) And the men of Israel said unto the Hivites, Possibly all of you dwell among us; and how shall we make a league with you?

5ਉਨ੍ਹਾਂ ਨੇ ਆਪਣੇ ਪੈਰਾਂ ਫਟੇ ਪੁਰਾਣੇ ਜੁੱਤੇ ਅਤੇ ਸਰੀਰ ਉੱਤੇ ਪੁਰਾਣੇ ਕੱਪੜੇ ਪਹਿਨੇ ਲਏ। ਉਨ੍ਹਾਂ ਦੇ ਭੋਜਨ ਦੀਆਂ ਸਾਰੀਆਂ ਰੋਟੀਆਂ ਸੁੱਕੀਆਂ ਅਤੇ ਉੱਲੀ ਲੱਗੀਆਂ ਸਨ।

6ਫ਼ੇਰ ਉਹ ਗਿਲਗਾਲ ਦੇ ਡੇਰੇ ਵਿੱਚ ਯੇਹੋਸ਼ੁਆ ਕੋਲ ਗਏ ਅਤੇ ਉਸਨੂੰ ਅਤੇ ਇਸਰਾਏਲੀਆਂ ਨੂੰ ਆਖਿਆ, “ਅਸੀਂ ਇੱਕ ਦੂਰ ਦੇਸ਼ ਤੋਂ ਆਏ ਹਾਂ। ਸਾਡੇ ਨਾਲ ਇੱਕ ਨੇਮ ਬੰਨ੍ਹੋ।”

7ਇਸਰਾਏਲੀਆਂ ਨੇ ਹਿੱਤੀਆਂ ਨੂੰ ਕਿਹਾ, “ਪਰ ਸ਼ਾਇਦ ਤੁਸੀਂ ਸਾਡੇ ਨੇੜੇ ਰਹਿੰਦੇ ਹੋ, ਇਸ ਲਈ ਅਸੀਂ ਤੁਹਾਡੇ ਨਾਲ ਕਿਵੇਂ ਇੱਕ ਨੇਮ ਬੰਨ੍ਹ ਸਕਦੇ ਹਾਂ?”

8ਉਨ੍ਹਾਂ ਨੇ ਯੇਹੋਸ਼ੁਆ ਨੂੰ ਕਿਹਾ, “ਅਸੀਂ ਤੁਹਾਡੇ ਸੇਵਕ ਹਾਂ।” ਪਰ ਯੇਹੋਸ਼ੁਆ ਨੇ ਪੁੱਛਿਆ, “ਤੁਸੀਂ ਕੌਣ ਹੈ ਅਤੇ ਕਿੱਥੋਂ ਆਏ ਹੋ?”

9ਉਨ੍ਹਾਂ ਨੇ ਜਵਾਬ ਦਿੱਤਾ: “ਤੁਹਾਡੇ ਸੇਵਕ ਤੁਹਾਡੇ ਪਰਮੇਸ਼ਵਰ ਦੀ ਪ੍ਰਸਿੱਧੀ ਦੇ ਕਾਰਨ ਬਹੁਤ ਦੂਰ ਦੇਸ਼ ਤੋਂ ਆਏ ਹਨ। ਕਿਉਂ ਜੋ ਅਸੀਂ ਉਹ ਦੀਆਂ ਖਬਰਾਂ ਸੁਣੀਆਂ ਹਨ, ਉਹ ਸਭ ਕੁਝ ਜੋ ਉਸਨੇ ਮਿਸਰ ਵਿੱਚ ਕੀਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.