ਯੇਹੋਸ਼ੁਆ 9

ਉਨ੍ਹਾਂ ਨੇ ਯੇਹੋਸ਼ੁਆ ਨੂੰ ਕਿਹਾ, “ਅਸੀਂ ਤੁਹਾਡੇ ਸੇਵਕ ਹਾਂ।” ਪਰ ਯੇਹੋਸ਼ੁਆ ਨੇ ਪੁੱਛਿਆ, “ਤੁਸੀਂ ਕੌਣ ਹੈ ਅਤੇ ਕਿੱਥੋਂ ਆਏ ਹੋ?”

Joshua 9:8 (UKJV) And they said unto Joshua, We are your servants. And Joshua said unto them, Who are all of you? and from whence come all of you?

6ਫ਼ੇਰ ਉਹ ਗਿਲਗਾਲ ਦੇ ਡੇਰੇ ਵਿੱਚ ਯੇਹੋਸ਼ੁਆ ਕੋਲ ਗਏ ਅਤੇ ਉਸਨੂੰ ਅਤੇ ਇਸਰਾਏਲੀਆਂ ਨੂੰ ਆਖਿਆ, “ਅਸੀਂ ਇੱਕ ਦੂਰ ਦੇਸ਼ ਤੋਂ ਆਏ ਹਾਂ। ਸਾਡੇ ਨਾਲ ਇੱਕ ਨੇਮ ਬੰਨ੍ਹੋ।”

7ਇਸਰਾਏਲੀਆਂ ਨੇ ਹਿੱਤੀਆਂ ਨੂੰ ਕਿਹਾ, “ਪਰ ਸ਼ਾਇਦ ਤੁਸੀਂ ਸਾਡੇ ਨੇੜੇ ਰਹਿੰਦੇ ਹੋ, ਇਸ ਲਈ ਅਸੀਂ ਤੁਹਾਡੇ ਨਾਲ ਕਿਵੇਂ ਇੱਕ ਨੇਮ ਬੰਨ੍ਹ ਸਕਦੇ ਹਾਂ?”

8ਉਨ੍ਹਾਂ ਨੇ ਯੇਹੋਸ਼ੁਆ ਨੂੰ ਕਿਹਾ, “ਅਸੀਂ ਤੁਹਾਡੇ ਸੇਵਕ ਹਾਂ।” ਪਰ ਯੇਹੋਸ਼ੁਆ ਨੇ ਪੁੱਛਿਆ, “ਤੁਸੀਂ ਕੌਣ ਹੈ ਅਤੇ ਕਿੱਥੋਂ ਆਏ ਹੋ?”

9ਉਨ੍ਹਾਂ ਨੇ ਜਵਾਬ ਦਿੱਤਾ: “ਤੁਹਾਡੇ ਸੇਵਕ ਤੁਹਾਡੇ ਪਰਮੇਸ਼ਵਰ ਦੀ ਪ੍ਰਸਿੱਧੀ ਦੇ ਕਾਰਨ ਬਹੁਤ ਦੂਰ ਦੇਸ਼ ਤੋਂ ਆਏ ਹਨ। ਕਿਉਂ ਜੋ ਅਸੀਂ ਉਹ ਦੀਆਂ ਖਬਰਾਂ ਸੁਣੀਆਂ ਹਨ, ਉਹ ਸਭ ਕੁਝ ਜੋ ਉਸਨੇ ਮਿਸਰ ਵਿੱਚ ਕੀਤਾ,

10ਅਤੇ ਉਹ ਸਭ ਕੁਝ ਜੋ ਉਸ ਨੇ ਯਰਦਨ ਦੇ ਪੂਰਬ ਵੱਲ ਅਮੋਰੀਆਂ ਦੇ ਦੋ ਰਾਜਿਆਂ ਹੇਸ਼ਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਨਾਲ ਕੀਤਾ, ਜੋ ਅਸ਼ਤਾਰੋਥ ਵਿੱਚ ਰਾਜ ਕਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.