17ਇਸ ਲਈ ਇਸਰਾਏਲੀ ਤੁਰ ਪਏ ਅਤੇ ਤੀਜੇ ਦਿਨ ਆਪਣੇ ਸ਼ਹਿਰਾਂ ਵਿੱਚ ਆਏ: ਗਿਬਓਨ, ਕਫੀਰਾਹ, ਬੇਰੋਥ ਅਤੇ ਕਿਰਯਥ-ਯਾਰੀਮ।
18ਪਰ ਇਸਰਾਏਲੀਆਂ ਨੇ ਉਨ੍ਹਾਂ ਉੱਤੇ ਹਮਲਾ ਨਹੀਂ ਕੀਤਾ ਕਿਉਂਕਿ ਸਭਾ ਦੇ ਆਗੂਆਂ ਨੇ ਉਨ੍ਹਾਂ ਨਾਲ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਸਹੁੰ ਖਾਧੀ ਸੀ। ਅਤੇ ਸਭਾ ਨੇ ਆਗੂਆਂ ਦੇ ਖਿਲਾਫ ਬੁੜ-ਬੁੜਾਉਣ ਲੱਗ ਪਏ,
19ਪਰ ਸਾਰੇ ਆਗੂਆਂ ਨੇ ਉੱਤਰ ਦਿੱਤਾ, “ਅਸੀਂ ਉਨ੍ਹਾਂ ਨੂੰ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੀ ਸਹੁੰ ਦਿੱਤੀ ਹੈ ਅਤੇ ਹੁਣ ਅਸੀਂ ਉਨ੍ਹਾਂ ਨੂੰ ਛੂਹ ਨਹੀਂ ਸਕਦੇ।
20ਅਸੀਂ ਉਨ੍ਹਾਂ ਨਾਲ ਇਹੀ ਕਰਾਂਗੇ ਕਿ ਅਸੀਂ ਉਨ੍ਹਾਂ ਨੂੰ ਜਿਉਂਦੇ ਰਹਿਣ ਦੇਵਾਂਗੇ, ਤਾਂ ਜੋ ਪਰਮੇਸ਼ਵਰ ਦਾ ਕ੍ਰੋਧ ਸਾਡੇ ਉੱਤੇ ਨਾ ਆਵੇ ਕਿਉਂਕਿ ਅਸੀਂ ਉਨ੍ਹਾਂ ਨਾਲ ਸਹੁੰ ਖਾਧੀ ਸੀ।”
21ਉਨ੍ਹਾਂ ਨੇ ਅੱਗੇ ਕਿਹਾ, “ਉਨ੍ਹਾਂ ਨੂੰ ਜੀਣ ਦਿਓ, ਪਰ ਉਨ੍ਹਾਂ ਨੂੰ ਸਾਰੀ ਸਭਾ ਦੀ ਸੇਵਾ ਵਿੱਚ ਲੱਕੜਹਾਰੇ ਅਤੇ ਪਾਣੀ ਭਰਨ ਵਾਲੇ ਬਣ ਗਏ।” ਇਸ ਲਈ ਪ੍ਰਧਾਨਾ ਨੇ ਉਨ੍ਹਾਂ ਨਾਲ ਕੀਤਾ ਵਾਅਦਾ ਨਿਭਾਇਆ।