20ਅਸੀਂ ਉਨ੍ਹਾਂ ਨਾਲ ਇਹੀ ਕਰਾਂਗੇ ਕਿ ਅਸੀਂ ਉਨ੍ਹਾਂ ਨੂੰ ਜਿਉਂਦੇ ਰਹਿਣ ਦੇਵਾਂਗੇ, ਤਾਂ ਜੋ ਪਰਮੇਸ਼ਵਰ ਦਾ ਕ੍ਰੋਧ ਸਾਡੇ ਉੱਤੇ ਨਾ ਆਵੇ ਕਿਉਂਕਿ ਅਸੀਂ ਉਨ੍ਹਾਂ ਨਾਲ ਸਹੁੰ ਖਾਧੀ ਸੀ।”
21ਉਨ੍ਹਾਂ ਨੇ ਅੱਗੇ ਕਿਹਾ, “ਉਨ੍ਹਾਂ ਨੂੰ ਜੀਣ ਦਿਓ, ਪਰ ਉਨ੍ਹਾਂ ਨੂੰ ਸਾਰੀ ਸਭਾ ਦੀ ਸੇਵਾ ਵਿੱਚ ਲੱਕੜਹਾਰੇ ਅਤੇ ਪਾਣੀ ਭਰਨ ਵਾਲੇ ਬਣ ਗਏ।” ਇਸ ਲਈ ਪ੍ਰਧਾਨਾ ਨੇ ਉਨ੍ਹਾਂ ਨਾਲ ਕੀਤਾ ਵਾਅਦਾ ਨਿਭਾਇਆ।
22ਤਦ ਯੇਹੋਸ਼ੁਆ ਨੇ ਗਿਬਓਨੀਆਂ ਨੂੰ ਸੱਦ ਕੇ ਕਿਹਾ, “ਤੁਸੀਂ ਸਾਨੂੰ ਇਹ ਕਹਿ ਕੇ ਧੋਖਾ ਕਿਉਂ ਦਿੱਤਾ ਕਿ ‘ਅਸੀਂ ਤੁਹਾਡੇ ਤੋਂ ਬਹੁਤ ਦੂਰ ਰਹਿੰਦੇ ਹਾਂ’ ਜਦੋਂ ਕਿ ਤੁਸੀਂ ਸਾਡੇ ਨੇੜੇ ਰਹਿੰਦੇ ਹੋ?
23ਤੁਸੀਂ ਹੁਣ ਇੱਕ ਸਰਾਪ ਦੇ ਅਧੀਨ ਹੋ, ਤੁਹਾਨੂੰ ਮੇਰੇ ਪਰਮੇਸ਼ਵਰ ਦੇ ਘਰ ਲਈ ਲੱਕੜਹਾਰੇ ਅਤੇ ਪਾਣੀ ਭਰਨ ਵਜੋਂ ਸੇਵਾ ਤੋਂ ਕਦੇ ਵੀ ਮੁਕਤ ਨਹੀਂ ਕੀਤਾ ਜਾਵੇਗਾ।”
24ਉਨ੍ਹਾਂ ਨੇ ਯੇਹੋਸ਼ੁਆ ਨੂੰ ਉੱਤਰ ਦਿੱਤਾ, “ਤੁਹਾਡੇ ਸੇਵਕਾਂ ਨੂੰ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਕਿਵੇਂ ਤੁਹਾਡੇ ਪਰਮੇਸ਼ਵਰ ਨੇ ਆਪਣੇ ਸੇਵਕ ਮੋਸ਼ੇਹ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਤੁਹਾਨੂੰ ਸਾਰੀ ਧਰਤੀ ਦੇ ਦੇਵੇ ਅਤੇ ਇਸ ਦੇ ਸਾਰੇ ਵਾਸੀਆਂ ਨੂੰ ਤੁਹਾਡੇ ਸਾਹਮਣੇ ਮਿਟਾ ਦੇਵੇ। ਇਸ ਲਈ ਸਾਨੂੰ ਤੁਹਾਡੇ ਕਾਰਨ ਆਪਣੀ ਜਾਨ ਦਾ ਡਰ ਸੀ, ਇਸ ਲਈ ਅਸੀਂ ਅਜਿਹਾ ਕੀਤਾ।