ਨਿਆਈਂ 21

“ਅਸੀਂ ਯਾਹਵੇਹ ਅੱਗੇ ਸਹੁੰ ਖਾਧੀ ਹੈ ਕਿ ਅਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਵਿਆਹ ਲਈ ਨਹੀਂ ਦਿਆਂਗੇ, ਇਸੇ ਲਈ ਜਿਹੜੇ ਬਚ ਗਏ ਹਨ ਉਨ੍ਹਾਂ ਨੂੰ ਅਸੀਂ ਪਤਨੀਆਂ ਕਿੱਥੋਂ ਦੇਈਏ?”

Judges 21:7 (UKJV) How shall we do for wives for them that remain, seeing we have sworn by the LORD that we will not give them of our daughters to wives?

5ਤਦ ਇਸਰਾਏਲੀਆਂ ਨੇ ਪੁੱਛਿਆ, “ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਕੌਣ ਹੈ ਜੋ ਯਾਹਵੇਹ ਦੇ ਅੱਗੇ ਇਕੱਠੇ ਹੋਣ ਵਿੱਚ ਅਸਫ਼ਲ ਰਿਹਾ ਹੈ?” ਕਿਉਂਕਿ ਉਨ੍ਹਾਂ ਨੇ ਪੱਕੀ ਸਹੁੰ ਖਾਧੀ ਸੀ ਕਿ ਜੋ ਕੋਈ ਵੀ ਮਿਸਪਾਹ ਵਿਖੇ ਯਾਹਵੇਹ ਦੇ ਸਾਹਮਣੇ ਇਕੱਠੇ ਨਹੀਂ ਹੋਇਆ, ਉਸਨੂੰ ਮਾਰਿਆ ਜਾਵੇਗਾ।

6ਹੁਣ ਇਸਰਾਏਲੀ ਬਿਨਯਾਮੀਨ ਦੇ ਗੋਤ ਲਈ ਸੋਗ ਕਰਦੇ ਸਨ, “ਕਿ ਅੱਜ ਇੱਕ ਗੋਤ ਇਸਰਾਏਲ ਵਿੱਚੋਂ ਨਸ਼ਟ ਹੋ ਗਈ ਹੈ।”

7“ਅਸੀਂ ਯਾਹਵੇਹ ਅੱਗੇ ਸਹੁੰ ਖਾਧੀ ਹੈ ਕਿ ਅਸੀਂ ਆਪਣੀਆਂ ਧੀਆਂ ਉਨ੍ਹਾਂ ਨੂੰ ਵਿਆਹ ਲਈ ਨਹੀਂ ਦਿਆਂਗੇ, ਇਸੇ ਲਈ ਜਿਹੜੇ ਬਚ ਗਏ ਹਨ ਉਨ੍ਹਾਂ ਨੂੰ ਅਸੀਂ ਪਤਨੀਆਂ ਕਿੱਥੋਂ ਦੇਈਏ?”

8ਤਦ ਉਨ੍ਹਾਂ ਨੇ ਪੁੱਛਿਆ, “ਇਸਰਾਏਲ ਦੇ ਗੋਤ ਵਿੱਚੋਂ ਕਿਹੜਾ ਇੱਕ ਮਿਸਪਾਹ ਵਿੱਚ ਯਾਹਵੇਹ ਦੇ ਅੱਗੇ ਇਕੱਠੇ ਹੋਣ ਲਈ ਨਹੀਂ ਆਇਆ?” ਉਨ੍ਹਾਂ ਨੂੰ ਪਤਾ ਲੱਗਾ ਕਿ ਯਾਬੇਸ਼ ਗਿਲਆਦ ਤੋਂ ਕੋਈ ਵੀ ਡੇਰੇ ਵਿੱਚ ਸਭਾ ਲਈ ਨਹੀਂ ਆਇਆ ਸੀ।

9ਕਿਉਂਕਿ ਜਦੋਂ ਉਨ੍ਹਾਂ ਨੇ ਲੋਕਾਂ ਦੀ ਗਿਣਤੀ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਕਿ ਯਾਬੇਸ਼ ਗਿਲਆਦ ਦੇ ਲੋਕਾਂ ਵਿੱਚੋਂ ਕੋਈ ਵੀ ਉੱਥੇ ਨਹੀਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.