47ਜਿਹੜਾ ਵੀ ਵਿਅਕਤੀ ਘਰ ਵਿੱਚ ਸੌਂਦਾ ਜਾਂ ਖਾਂਦਾ ਹੈ ਉਸਨੂੰ ਆਪਣੇ ਕੱਪੜੇ ਧੋਣੇ ਚਾਹੀਦੇ ਹਨ।
48“ਪਰ ਜੇ ਜਾਜਕ ਇਸ ਦੀ ਜਾਂਚ ਕਰਨ ਲਈ ਆਉਂਦਾ ਹੈ ਅਤੇ ਘਰ ਨੂੰ ਲਿੱਪਣ ਤੋਂ ਬਾਅਦ ਰੋਗ ਉਸ ਵਿੱਚ ਨਹੀਂ ਫੈਲਿਆ ਹੈ, ਤਾਂ ਉਸ ਘਰ ਨੂੰ ਸ਼ੁੱਧ ਕਰਾਰ ਦੇਵੇ, ਕਿਉਂਕਿ ਰੋਗ ਚੰਗਾ ਹੋ ਗਿਆ ਹੈ।
49ਘਰ ਨੂੰ ਸ਼ੁੱਧ ਕਰਨ ਲਈ ਉਸਨੂੰ ਦੋ ਪੰਛੀ ਅਤੇ ਕੁਝ ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਲਵੇ।
50ਉਹ ਪੰਛੀਆਂ ਵਿੱਚੋਂ ਇੱਕ ਨੂੰ ਮਿੱਟੀ ਦੇ ਘੜੇ ਵਿੱਚ ਵਗਦੇ ਪਾਣੀ ਉੱਤੇ ਵੱਡੇ।
51ਫਿਰ ਉਹ ਦਿਆਰ ਦੀ ਲੱਕੜ, ਜੂਫ਼ਾ, ਕਿਰਮਚੀ ਕੱਪੜੇ ਅਤੇ ਜਿਉਂਦੇ ਪੰਛੀ ਨੂੰ ਲੈ ਕੇ ਉਸ ਮਰੇ ਹੋਏ ਪੰਛੀ ਦੇ ਲਹੂ ਅਤੇ ਤਾਜ਼ੇ ਪਾਣੀ ਵਿੱਚ ਡੋਬੇ ਅਤੇ ਘਰ ਉੱਤੇ ਸੱਤ ਵਾਰ ਛਿੜਕੇ।