ਲੇਵਿਆਂ 14

ਉਹ ਪੰਛੀਆਂ ਵਿੱਚੋਂ ਇੱਕ ਨੂੰ ਮਿੱਟੀ ਦੇ ਘੜੇ ਵਿੱਚ ਵਗਦੇ ਪਾਣੀ ਉੱਤੇ ਵੱਡੇ।

Leviticus 14:50 (UKJV) And he shall kill the one of the birds in an earthen vessel over running water:

48“ਪਰ ਜੇ ਜਾਜਕ ਇਸ ਦੀ ਜਾਂਚ ਕਰਨ ਲਈ ਆਉਂਦਾ ਹੈ ਅਤੇ ਘਰ ਨੂੰ ਲਿੱਪਣ ਤੋਂ ਬਾਅਦ ਰੋਗ ਉਸ ਵਿੱਚ ਨਹੀਂ ਫੈਲਿਆ ਹੈ, ਤਾਂ ਉਸ ਘਰ ਨੂੰ ਸ਼ੁੱਧ ਕਰਾਰ ਦੇਵੇ, ਕਿਉਂਕਿ ਰੋਗ ਚੰਗਾ ਹੋ ਗਿਆ ਹੈ।

49ਘਰ ਨੂੰ ਸ਼ੁੱਧ ਕਰਨ ਲਈ ਉਸਨੂੰ ਦੋ ਪੰਛੀ ਅਤੇ ਕੁਝ ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਲਵੇ।

50ਉਹ ਪੰਛੀਆਂ ਵਿੱਚੋਂ ਇੱਕ ਨੂੰ ਮਿੱਟੀ ਦੇ ਘੜੇ ਵਿੱਚ ਵਗਦੇ ਪਾਣੀ ਉੱਤੇ ਵੱਡੇ।

51ਫਿਰ ਉਹ ਦਿਆਰ ਦੀ ਲੱਕੜ, ਜੂਫ਼ਾ, ਕਿਰਮਚੀ ਕੱਪੜੇ ਅਤੇ ਜਿਉਂਦੇ ਪੰਛੀ ਨੂੰ ਲੈ ਕੇ ਉਸ ਮਰੇ ਹੋਏ ਪੰਛੀ ਦੇ ਲਹੂ ਅਤੇ ਤਾਜ਼ੇ ਪਾਣੀ ਵਿੱਚ ਡੋਬੇ ਅਤੇ ਘਰ ਉੱਤੇ ਸੱਤ ਵਾਰ ਛਿੜਕੇ।

52ਉਹ ਘਰ ਨੂੰ ਪੰਛੀਆਂ ਦੇ ਲਹੂ, ਤਾਜ਼ੇ ਪਾਣੀ, ਜੀਵਤ ਪੰਛੀ, ਦਿਆਰ ਦੀ ਲੱਕੜ, ਜੂਫ਼ਾ ਅਤੇ ਕਿਰਮਚੀ ਕੱਪੜੇ ਨਾਲ ਸ਼ੁੱਧ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.