9ਹੇ ਯਾਕੋਬ ਦੇ ਆਗੂਓ, ਹੇ ਇਸਰਾਏਲ ਦੇ ਘਰਾਣੇ ਦੇ ਹਾਕਮੋ, ਇਹ ਸੁਣੋ, ਜੋ ਨਿਆਂ ਨੂੰ ਤੁੱਛ ਸਮਝਦੇ ਹਨ ਅਤੇ ਸਭ ਕੁਝ ਜੋ ਸਹੀ ਹੈ ਉਸਨੂੰ ਵਿਗਾੜਦੇ ਹਨ।
10ਜਿਨ੍ਹਾਂ ਨੇ ਸੀਯੋਨ ਨੂੰ ਖ਼ੂਨ ਨਾਲ, ਅਤੇ ਯੇਰੂਸ਼ਲੇਮ ਨੂੰ ਬੁਰਿਆਈ ਨਾਲ ਬਣਾਇਆ।
11ਉਸ ਦੇ ਆਗੂ ਰਿਸ਼ਵਤ ਲੈ ਕੇ ਨਿਆਂ ਕਰਦੇ ਹਨ, ਉਸ ਦੇ ਜਾਜਕ ਮੁੱਲ ਲਈ ਸਿੱਖਿਆ ਦਿੰਦੇ ਹਨ, ਅਤੇ ਉਸ ਦੇ ਨਬੀ ਪੈਸੇ ਲੈ ਕੇ ਭਵਿੱਖ ਦੱਸਦੇ ਹਨ। ਫਿਰ ਵੀ ਉਹ ਯਾਹਵੇਹ ਦਾ ਆਸਰਾ ਲੱਭਦੇ ਹਨ ਅਤੇ ਕਹਿੰਦੇ ਹਨ, “ਕੀ ਯਾਹਵੇਹ ਸਾਡੇ ਵਿੱਚ ਨਹੀਂ ਹੈ? ਸਾਡੇ ਉੱਤੇ ਕੋਈ ਬਿਪਤਾ ਨਹੀਂ ਆਵੇਗੀ।”
12ਇਸ ਲਈ ਤੁਹਾਡੇ ਕਾਰਨ, ਸੀਯੋਨ ਖੇਤ ਵਾਂਗ ਵਾਹਿਆ ਜਾਵੇਗਾ, ਯੇਰੂਸ਼ਲੇਮ ਮਲਬੇ ਦਾ ਇੱਕ ਢੇਰ ਬਣ ਜਾਵੇਗਾ। ਅਤੇ ਇਸ ਭਵਨ ਦਾ ਪਰਬਤ ਜੰਗਲੀ ਉਚਿਆਈ ਵਰਗਾ ਹੋ ਜਾਵੇਗਾ।