ਮੀਕਾਹ 3

ਹੇ ਯਾਕੋਬ ਦੇ ਆਗੂਓ, ਹੇ ਇਸਰਾਏਲ ਦੇ ਘਰਾਣੇ ਦੇ ਹਾਕਮੋ, ਇਹ ਸੁਣੋ, ਜੋ ਨਿਆਂ ਨੂੰ ਤੁੱਛ ਸਮਝਦੇ ਹਨ ਅਤੇ ਸਭ ਕੁਝ ਜੋ ਸਹੀ ਹੈ ਉਸਨੂੰ ਵਿਗਾੜਦੇ ਹਨ।

Micah 3:9 (UKJV) Hear this, I pray you, all of you heads of the house of Jacob, and princes of the house of Israel, that detest judgment, and pervert all equity.

7ਦਰਸ਼ਣ ਦੇਖਣ ਵਾਲੇ ਸ਼ਰਮਿੰਦਾ ਹੋਣਗੇ ਅਤੇ ਭਵਿੱਖ ਦੱਸਣ ਵਾਲਿਆਂ ਦੇ ਮੂੰਹ ਕਾਲੇ ਹੋ ਜਾਣਗੇ, ਉਹ ਸਾਰੇ ਆਪਣੇ ਮੂੰਹ ਢੱਕ ਲੈਣਗੇ ਕਿਉਂਕਿ ਪਰਮੇਸ਼ਵਰ ਵੱਲੋਂ ਕੋਈ ਜਵਾਬ ਨਹੀਂ ਹੈ।”

8ਪਰ ਮੈਂ ਤਾਂ ਯਾਹਵੇਹ ਦੇ ਆਤਮਾ ਦੇ ਰਾਹੀਂ, ਬਲ, ਨਿਆਂ ਅਤੇ ਸ਼ਕਤੀ ਨਾਲ ਭਰਪੂਰ ਹਾਂ, ਤਾਂ ਜੋ ਮੈਂ ਯਾਕੋਬ ਨੂੰ ਉਹ ਦਾ ਅਪਰਾਧ, ਅਤੇ ਇਸਰਾਏਲ ਨੂੰ ਉਹ ਦਾ ਪਾਪ ਦੱਸਾਂ।

9ਹੇ ਯਾਕੋਬ ਦੇ ਆਗੂਓ, ਹੇ ਇਸਰਾਏਲ ਦੇ ਘਰਾਣੇ ਦੇ ਹਾਕਮੋ, ਇਹ ਸੁਣੋ, ਜੋ ਨਿਆਂ ਨੂੰ ਤੁੱਛ ਸਮਝਦੇ ਹਨ ਅਤੇ ਸਭ ਕੁਝ ਜੋ ਸਹੀ ਹੈ ਉਸਨੂੰ ਵਿਗਾੜਦੇ ਹਨ।

10ਜਿਨ੍ਹਾਂ ਨੇ ਸੀਯੋਨ ਨੂੰ ਖ਼ੂਨ ਨਾਲ, ਅਤੇ ਯੇਰੂਸ਼ਲੇਮ ਨੂੰ ਬੁਰਿਆਈ ਨਾਲ ਬਣਾਇਆ।

11ਉਸ ਦੇ ਆਗੂ ਰਿਸ਼ਵਤ ਲੈ ਕੇ ਨਿਆਂ ਕਰਦੇ ਹਨ, ਉਸ ਦੇ ਜਾਜਕ ਮੁੱਲ ਲਈ ਸਿੱਖਿਆ ਦਿੰਦੇ ਹਨ, ਅਤੇ ਉਸ ਦੇ ਨਬੀ ਪੈਸੇ ਲੈ ਕੇ ਭਵਿੱਖ ਦੱਸਦੇ ਹਨ। ਫਿਰ ਵੀ ਉਹ ਯਾਹਵੇਹ ਦਾ ਆਸਰਾ ਲੱਭਦੇ ਹਨ ਅਤੇ ਕਹਿੰਦੇ ਹਨ, “ਕੀ ਯਾਹਵੇਹ ਸਾਡੇ ਵਿੱਚ ਨਹੀਂ ਹੈ? ਸਾਡੇ ਉੱਤੇ ਕੋਈ ਬਿਪਤਾ ਨਹੀਂ ਆਵੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.