ਮੀਕਾਹ 6

“ਹੇ ਪਹਾੜੋ, ਯਾਹਵੇਹ ਦੇ ਦੋਸ਼ਾਂ ਵੱਲ ਧਿਆਨ ਦਿਓ; ਅਤੇ ਹੇ ਧਰਤੀ ਦੀਆਂ ਸਦੀਪਕ ਨੀਹਾਂ ਸੁਣੋ। ਕਿਉਂ ਜੋ ਯਾਹਵੇਹ ਦਾ ਮੁਕੱਦਮਾ ਆਪਣੀ ਪਰਜਾ ਦੇ ਨਾਲ ਹੈ; ਉਹ ਇਸਰਾਏਲ ਵਿਰੁੱਧ ਲੜੇਗਾ।

Micah 6:2 (UKJV) Hear all of you, O mountains, the LORD's controversy, and all of you strong foundations of the earth: for the LORD has a controversy with his people, and he will plead with Israel.

1ਸੁਣੋ ਕਿ ਯਾਹਵੇਹ ਕੀ ਕਹਿੰਦਾ ਹੈ: “ਉੱਠ, ਅਤੇ ਪਹਾੜਾਂ ਅੱਗੇ ਮੇਰਾ ਪੱਖ ਪੇਸ਼ ਕਰੋ; ਪਹਾੜੀਆਂ ਨੂੰ ਸੁਣਨ ਦਿਓ ਕਿ ਤੁਸੀਂ ਕੀ ਕਹਿਣਾ ਹੈ।

2“ਹੇ ਪਹਾੜੋ, ਯਾਹਵੇਹ ਦੇ ਦੋਸ਼ਾਂ ਵੱਲ ਧਿਆਨ ਦਿਓ; ਅਤੇ ਹੇ ਧਰਤੀ ਦੀਆਂ ਸਦੀਪਕ ਨੀਹਾਂ ਸੁਣੋ। ਕਿਉਂ ਜੋ ਯਾਹਵੇਹ ਦਾ ਮੁਕੱਦਮਾ ਆਪਣੀ ਪਰਜਾ ਦੇ ਨਾਲ ਹੈ; ਉਹ ਇਸਰਾਏਲ ਵਿਰੁੱਧ ਲੜੇਗਾ।

3“ਹੇ ਮੇਰੇ ਲੋਕੋ, ਮੈਂ ਤੁਹਾਡੇ ਨਾਲ ਕੀ ਕੀਤਾ ਹੈ? ਮੈਂ ਤੁਹਾਡੇ ਉੱਤੇ ਕਿਵੇਂ ਬੋਝ ਪਾਇਆ ਹੈ? ਮੈਨੂੰ ਜਵਾਬ ਦਿਉ।

4ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਗੁਲਾਮੀ ਦੇ ਦੇਸ਼ ਵਿੱਚੋਂ ਛੁਡਾਇਆ। ਮੈਂ ਮੋਸ਼ੇਹ ਹਾਰੋਨ ਅਤੇ ਮਰਿਯਮ ਨੂੰ ਤੁਹਾਡੀ ਅਗਵਾਈ ਕਰਨ ਲਈ ਭੇਜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.