ਨਹਮਯਾਹ 11

ਸੰਗੀਤਕਾਰ ਰਾਜੇ ਦੇ ਹੁਕਮਾਂ ਦੇ ਅਧੀਨ ਸਨ, ਜੋ ਉਹਨਾਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਅਨੁਸਾਰ ਪ੍ਰਬੰਧ ਕਰਦੇ ਸਨ।

Nehemiah 11:23 (UKJV) For it was the king's commandment concerning them, that a certain portion should be for the singers, due for every day.

21ਭਵਨ ਦੇ ਸੇਵਕ ਓਫੇਲ ਦੀ ਪਹਾੜੀ ਉੱਤੇ ਰਹਿੰਦੇ ਸਨ ਅਤੇ ਜ਼ੀਹਾ ਅਤੇ ਗਿਸ਼ਪਾ ਉਹਨਾਂ ਦੇ ਮੁਖੀ ਸਨ।

22ਯੇਰੂਸ਼ਲੇਮ ਵਿੱਚ ਲੇਵੀਆਂ ਦਾ ਮੁੱਖ ਅਧਿਕਾਰੀ ਬਾਨੀ ਦਾ ਪੁੱਤਰ ਉਜ਼ੀ ਸੀ, ਉਹ ਹਸ਼ਬਯਾਹ ਦਾ ਪੁੱਤਰ ਸੀ, ਉਹ ਮੱਤਨਯਾਹ ਦਾ ਪੁੱਤਰ ਸੀ ਅਤੇ ਉਹ ਮੀਕਾ ਦਾ ਪੁੱਤਰ ਸੀ। ਉਜ਼ੀ ਆਸਾਫ਼ ਦੇ ਵੰਸ਼ ਵਿੱਚੋਂ ਇੱਕ ਸੀ, ਜੋ ਪਰਮੇਸ਼ਵਰ ਦੇ ਘਰ ਦੀ ਸੇਵਾ ਲਈ ਜ਼ਿੰਮੇਵਾਰ ਸੰਗੀਤਕਾਰ ਸਨ।

23ਸੰਗੀਤਕਾਰ ਰਾਜੇ ਦੇ ਹੁਕਮਾਂ ਦੇ ਅਧੀਨ ਸਨ, ਜੋ ਉਹਨਾਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਅਨੁਸਾਰ ਪ੍ਰਬੰਧ ਕਰਦੇ ਸਨ।

24ਪਥਹਯਾਹ ਜੋ ਮਸ਼ੇਜ਼ਬੇਲ ਦਾ ਪੁੱਤਰ ਜਿਹੜਾ ਯਹੂਦਾਹ ਦੇ ਪੁੱਤਰ ਜ਼ੇਰਾਹ ਦੇ ਵੰਸ਼ ਵਿੱਚੋਂ ਸੀ, ਉਹ ਪਰਜਾ ਦੇ ਸਾਰੇ ਕੰਮ ਲਈ ਰਾਜਾ ਦੇ ਹੱਥ ਵਰਗਾ ਸੀ।

25ਜਿੱਥੋਂ ਤੱਕ ਉਹਨਾਂ ਦੇ ਖੇਤਾਂ ਵਾਲੇ ਪਿੰਡਾਂ ਦੀ ਗੱਲ ਹੈ, ਯਹੂਦਾਹ ਦੇ ਕੁਝ ਲੋਕ ਕਿਰਯਥ ਅਰਬਾ ਅਤੇ ਉਸ ਦੇ ਆਲੇ-ਦੁਆਲੇ ਦੀਆਂ ਬਸਤੀਆਂ, ਦੀਬੋਨ ਅਤੇ ਉਸ ਦੇ ਆਲੇ-ਦੁਆਲੇ, ਯਕਬਜ਼ੇਲ ਅਤੇ ਉਸ ਦੇ ਪਿੰਡਾਂ ਵਿੱਚ ਰਹਿੰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.