20ਬਾਕੀ ਇਸਰਾਏਲੀ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਆਪੋ-ਆਪਣੇ ਹਿੱਸੇ ਵਿੱਚ ਰਹਿੰਦੇ ਸਨ।
21ਭਵਨ ਦੇ ਸੇਵਕ ਓਫੇਲ ਦੀ ਪਹਾੜੀ ਉੱਤੇ ਰਹਿੰਦੇ ਸਨ ਅਤੇ ਜ਼ੀਹਾ ਅਤੇ ਗਿਸ਼ਪਾ ਉਹਨਾਂ ਦੇ ਮੁਖੀ ਸਨ।
22ਯੇਰੂਸ਼ਲੇਮ ਵਿੱਚ ਲੇਵੀਆਂ ਦਾ ਮੁੱਖ ਅਧਿਕਾਰੀ ਬਾਨੀ ਦਾ ਪੁੱਤਰ ਉਜ਼ੀ ਸੀ, ਉਹ ਹਸ਼ਬਯਾਹ ਦਾ ਪੁੱਤਰ ਸੀ, ਉਹ ਮੱਤਨਯਾਹ ਦਾ ਪੁੱਤਰ ਸੀ ਅਤੇ ਉਹ ਮੀਕਾ ਦਾ ਪੁੱਤਰ ਸੀ। ਉਜ਼ੀ ਆਸਾਫ਼ ਦੇ ਵੰਸ਼ ਵਿੱਚੋਂ ਇੱਕ ਸੀ, ਜੋ ਪਰਮੇਸ਼ਵਰ ਦੇ ਘਰ ਦੀ ਸੇਵਾ ਲਈ ਜ਼ਿੰਮੇਵਾਰ ਸੰਗੀਤਕਾਰ ਸਨ।
23ਸੰਗੀਤਕਾਰ ਰਾਜੇ ਦੇ ਹੁਕਮਾਂ ਦੇ ਅਧੀਨ ਸਨ, ਜੋ ਉਹਨਾਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਅਨੁਸਾਰ ਪ੍ਰਬੰਧ ਕਰਦੇ ਸਨ।
24ਪਥਹਯਾਹ ਜੋ ਮਸ਼ੇਜ਼ਬੇਲ ਦਾ ਪੁੱਤਰ ਜਿਹੜਾ ਯਹੂਦਾਹ ਦੇ ਪੁੱਤਰ ਜ਼ੇਰਾਹ ਦੇ ਵੰਸ਼ ਵਿੱਚੋਂ ਸੀ, ਉਹ ਪਰਜਾ ਦੇ ਸਾਰੇ ਕੰਮ ਲਈ ਰਾਜਾ ਦੇ ਹੱਥ ਵਰਗਾ ਸੀ।