ਨਹਮਯਾਹ 11

ਇਹ ਉਸ ਸੂਬੇ ਦੇ ਆਗੂ ਹਨ ਜੋ ਯੇਰੂਸ਼ਲੇਮ ਵਿੱਚ ਵੱਸ ਗਏ ਸਨ (ਹੁਣ ਕੁਝ ਇਸਰਾਏਲੀ, ਜਾਜਕ, ਲੇਵੀ, ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੇ ਉੱਤਰਾਧਿਕਾਰੀ ਯਹੂਦਾਹ ਦੇ ਕਸਬਿਆਂ ਵਿੱਚ ਰਹਿੰਦੇ ਸਨ, ਹਰ ਇੱਕ ਵੱਖੋ-ਵੱਖਰੇ ਕਸਬਿਆਂ ਵਿੱਚ ਆਪਣੀ-ਆਪਣੀ ਜਾਇਦਾਦ ਉੱਤੇ ਰਹਿੰਦਾ ਸੀ।

Nehemiah 11:3 (UKJV) Now these are the chief of the province that dwelt in Jerusalem: but in the cities of Judah dwelt every one in his possession in their cities, to know, Israel, the priests, and the Levites, and the Nethinims, and the children of Solomon's servants.

1ਹੁਣ ਲੋਕਾਂ ਦੇ ਆਗੂ ਯੇਰੂਸ਼ਲੇਮ ਵਿੱਚ ਵੱਸ ਗਏ। ਬਾਕੀ ਦੇ ਲੋਕਾਂ ਨੇ ਉਹਨਾਂ ਵਿੱਚੋਂ ਹਰ ਦਸ ਵਿੱਚੋਂ ਇੱਕ ਨੂੰ ਪਵਿੱਤਰ ਸ਼ਹਿਰ ਯੇਰੂਸ਼ਲੇਮ ਵਿੱਚ ਰਹਿਣ ਲਈ ਗੁਣੇ ਪਾਏ, ਜਦੋਂ ਕਿ ਬਾਕੀ ਦੇ ਨੌਂ ਨੇ ਆਪੋ-ਆਪਣੇ ਨਗਰਾਂ ਵਿੱਚ ਰਹਿਣਾ ਸੀ।

2ਲੋਕਾਂ ਨੇ ਉਹਨਾਂ ਸਾਰਿਆਂ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਖੁਸ਼ੀ ਨਾਲ ਯੇਰੂਸ਼ਲੇਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ।

3ਇਹ ਉਸ ਸੂਬੇ ਦੇ ਆਗੂ ਹਨ ਜੋ ਯੇਰੂਸ਼ਲੇਮ ਵਿੱਚ ਵੱਸ ਗਏ ਸਨ (ਹੁਣ ਕੁਝ ਇਸਰਾਏਲੀ, ਜਾਜਕ, ਲੇਵੀ, ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੇ ਉੱਤਰਾਧਿਕਾਰੀ ਯਹੂਦਾਹ ਦੇ ਕਸਬਿਆਂ ਵਿੱਚ ਰਹਿੰਦੇ ਸਨ, ਹਰ ਇੱਕ ਵੱਖੋ-ਵੱਖਰੇ ਕਸਬਿਆਂ ਵਿੱਚ ਆਪਣੀ-ਆਪਣੀ ਜਾਇਦਾਦ ਉੱਤੇ ਰਹਿੰਦਾ ਸੀ।

4ਜਦੋਂ ਕਿ ਯਹੂਦਾਹ ਅਤੇ ਬਿਨਯਾਮੀਨ ਦੋਹਾਂ ਦੇ ਹੋਰ ਲੋਕ ਯੇਰੂਸ਼ਲੇਮ ਵਿੱਚ ਰਹਿੰਦੇ ਸਨ): ਯਹੂਦਾਹ ਦੇ ਘਰਾਣੇ ਵਿੱਚੋਂ: ਅਥਾਯਾਹ ਉਜ਼ੀਯਾਹ ਦਾ ਪੁੱਤਰ, ਜ਼ਕਰਯਾਹ ਦਾ ਪੁੱਤਰ, ਅਮਰਯਾਹ ਦਾ ਪੁੱਤਰ, ਸ਼ਫਾਟਯਾਹ ਦਾ ਪੁੱਤਰ, ਜੋ ਮਹਲਲੇਲ ਦਾ ਪੁੱਤਰ ਸੀ। ਪੇਰੇਜ਼ ਦਾ ਇੱਕ ਵੰਸ਼ਜ;

5ਅਤੇ ਮਾਸੇਯਾਹ ਜੋ ਬਾਰੂਕ ਦਾ ਪੁੱਤਰ, ਉਹ ਕਾਲ-ਹੋਜ਼ਾ ਦਾ ਪੁੱਤਰ, ਉਹ ਹਜ਼ਯਾਹ ਦਾ ਪੁੱਤਰ, ਉਹ ਅਦਾਯਾਹ ਦਾ ਪੁੱਤਰ, ਉਹ ਯੋਯਾਰੀਬ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਜੋ ਸ਼ੇਲਾਹ ਦੇ ਵੰਸ਼ ਵਿੱਚੋਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.