ਨਹਮਯਾਹ 11

ਹੁਣ ਲੋਕਾਂ ਦੇ ਆਗੂ ਯੇਰੂਸ਼ਲੇਮ ਵਿੱਚ ਵੱਸ ਗਏ। ਬਾਕੀ ਦੇ ਲੋਕਾਂ ਨੇ ਉਹਨਾਂ ਵਿੱਚੋਂ ਹਰ ਦਸ ਵਿੱਚੋਂ ਇੱਕ ਨੂੰ ਪਵਿੱਤਰ ਸ਼ਹਿਰ ਯੇਰੂਸ਼ਲੇਮ ਵਿੱਚ ਰਹਿਣ ਲਈ ਗੁਣੇ ਪਾਏ, ਜਦੋਂ ਕਿ ਬਾਕੀ ਦੇ ਨੌਂ ਨੇ ਆਪੋ-ਆਪਣੇ ਨਗਰਾਂ ਵਿੱਚ ਰਹਿਣਾ ਸੀ।

Nehemiah 11:1 (UKJV) And the rulers of the people dwelt at Jerusalem: the rest of the people also cast lots, to bring one of ten to dwell in Jerusalem the holy city, and nine parts to dwell in other cities.

1ਹੁਣ ਲੋਕਾਂ ਦੇ ਆਗੂ ਯੇਰੂਸ਼ਲੇਮ ਵਿੱਚ ਵੱਸ ਗਏ। ਬਾਕੀ ਦੇ ਲੋਕਾਂ ਨੇ ਉਹਨਾਂ ਵਿੱਚੋਂ ਹਰ ਦਸ ਵਿੱਚੋਂ ਇੱਕ ਨੂੰ ਪਵਿੱਤਰ ਸ਼ਹਿਰ ਯੇਰੂਸ਼ਲੇਮ ਵਿੱਚ ਰਹਿਣ ਲਈ ਗੁਣੇ ਪਾਏ, ਜਦੋਂ ਕਿ ਬਾਕੀ ਦੇ ਨੌਂ ਨੇ ਆਪੋ-ਆਪਣੇ ਨਗਰਾਂ ਵਿੱਚ ਰਹਿਣਾ ਸੀ।

2ਲੋਕਾਂ ਨੇ ਉਹਨਾਂ ਸਾਰਿਆਂ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਖੁਸ਼ੀ ਨਾਲ ਯੇਰੂਸ਼ਲੇਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ।

3ਇਹ ਉਸ ਸੂਬੇ ਦੇ ਆਗੂ ਹਨ ਜੋ ਯੇਰੂਸ਼ਲੇਮ ਵਿੱਚ ਵੱਸ ਗਏ ਸਨ (ਹੁਣ ਕੁਝ ਇਸਰਾਏਲੀ, ਜਾਜਕ, ਲੇਵੀ, ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੇ ਉੱਤਰਾਧਿਕਾਰੀ ਯਹੂਦਾਹ ਦੇ ਕਸਬਿਆਂ ਵਿੱਚ ਰਹਿੰਦੇ ਸਨ, ਹਰ ਇੱਕ ਵੱਖੋ-ਵੱਖਰੇ ਕਸਬਿਆਂ ਵਿੱਚ ਆਪਣੀ-ਆਪਣੀ ਜਾਇਦਾਦ ਉੱਤੇ ਰਹਿੰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.