1ਹੁਣ ਲੋਕਾਂ ਦੇ ਆਗੂ ਯੇਰੂਸ਼ਲੇਮ ਵਿੱਚ ਵੱਸ ਗਏ। ਬਾਕੀ ਦੇ ਲੋਕਾਂ ਨੇ ਉਹਨਾਂ ਵਿੱਚੋਂ ਹਰ ਦਸ ਵਿੱਚੋਂ ਇੱਕ ਨੂੰ ਪਵਿੱਤਰ ਸ਼ਹਿਰ ਯੇਰੂਸ਼ਲੇਮ ਵਿੱਚ ਰਹਿਣ ਲਈ ਗੁਣੇ ਪਾਏ, ਜਦੋਂ ਕਿ ਬਾਕੀ ਦੇ ਨੌਂ ਨੇ ਆਪੋ-ਆਪਣੇ ਨਗਰਾਂ ਵਿੱਚ ਰਹਿਣਾ ਸੀ।
2ਲੋਕਾਂ ਨੇ ਉਹਨਾਂ ਸਾਰਿਆਂ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਖੁਸ਼ੀ ਨਾਲ ਯੇਰੂਸ਼ਲੇਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ।
3ਇਹ ਉਸ ਸੂਬੇ ਦੇ ਆਗੂ ਹਨ ਜੋ ਯੇਰੂਸ਼ਲੇਮ ਵਿੱਚ ਵੱਸ ਗਏ ਸਨ (ਹੁਣ ਕੁਝ ਇਸਰਾਏਲੀ, ਜਾਜਕ, ਲੇਵੀ, ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੇ ਉੱਤਰਾਧਿਕਾਰੀ ਯਹੂਦਾਹ ਦੇ ਕਸਬਿਆਂ ਵਿੱਚ ਰਹਿੰਦੇ ਸਨ, ਹਰ ਇੱਕ ਵੱਖੋ-ਵੱਖਰੇ ਕਸਬਿਆਂ ਵਿੱਚ ਆਪਣੀ-ਆਪਣੀ ਜਾਇਦਾਦ ਉੱਤੇ ਰਹਿੰਦਾ ਸੀ।
4ਜਦੋਂ ਕਿ ਯਹੂਦਾਹ ਅਤੇ ਬਿਨਯਾਮੀਨ ਦੋਹਾਂ ਦੇ ਹੋਰ ਲੋਕ ਯੇਰੂਸ਼ਲੇਮ ਵਿੱਚ ਰਹਿੰਦੇ ਸਨ): ਯਹੂਦਾਹ ਦੇ ਘਰਾਣੇ ਵਿੱਚੋਂ: ਅਥਾਯਾਹ ਉਜ਼ੀਯਾਹ ਦਾ ਪੁੱਤਰ, ਜ਼ਕਰਯਾਹ ਦਾ ਪੁੱਤਰ, ਅਮਰਯਾਹ ਦਾ ਪੁੱਤਰ, ਸ਼ਫਾਟਯਾਹ ਦਾ ਪੁੱਤਰ, ਜੋ ਮਹਲਲੇਲ ਦਾ ਪੁੱਤਰ ਸੀ। ਪੇਰੇਜ਼ ਦਾ ਇੱਕ ਵੰਸ਼ਜ;