ਨਹਮਯਾਹ 12

ਜਦੋਂ ਜਾਜਕਾਂ ਅਤੇ ਲੇਵੀਆਂ ਨੇ ਰਸਮੀ ਤੌਰ ਤੇ ਆਪਣੇ ਆਪ ਨੂੰ ਸ਼ੁੱਧ ਕੀਤਾ, ਤਾਂ ਉਹਨਾਂ ਨੇ ਲੋਕਾਂ, ਦਰਵਾਜ਼ਿਆਂ ਅਤੇ ਕੰਧਾਂ ਨੂੰ ਸ਼ੁੱਧ ਕੀਤਾ।

Nehemiah 12:30 (UKJV) And the priests and the Levites purified themselves, and purified the people, and the gates, and the wall.

28ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚੋਂ ਵੀ ਸੰਗੀਤਕਾਰ ਇਕੱਠੇ ਕੀਤੇ ਗਏ ਸਨ, ਨਟੋਫਾਥੀਆਂ ਦੇ ਪਿੰਡਾਂ ਵਿੱਚੋਂ,

29ਬੈਥ-ਗਿਲਗਾਲ ਤੋਂ ਅਤੇ ਗੇਬਾ ਅਤੇ ਅਜ਼ਮਾਵੇਥ ਦੇ ਇਲਾਕੇ ਵਿੱਚੋਂ, ਕਿਉਂਕਿ ਸੰਗੀਤਕਾਰਾਂ ਨੇ ਯੇਰੂਸ਼ਲੇਮ ਦੇ ਆਲੇ-ਦੁਆਲੇ ਆਪਣੇ ਲਈ ਪਿੰਡ ਬਣਾਏ ਸਨ।

30ਜਦੋਂ ਜਾਜਕਾਂ ਅਤੇ ਲੇਵੀਆਂ ਨੇ ਰਸਮੀ ਤੌਰ ਤੇ ਆਪਣੇ ਆਪ ਨੂੰ ਸ਼ੁੱਧ ਕੀਤਾ, ਤਾਂ ਉਹਨਾਂ ਨੇ ਲੋਕਾਂ, ਦਰਵਾਜ਼ਿਆਂ ਅਤੇ ਕੰਧਾਂ ਨੂੰ ਸ਼ੁੱਧ ਕੀਤਾ।

31ਫਿਰ ਮੈਂ ਯਹੂਦਾਹ ਦੇ ਹਾਕਮਾਂ ਨੂੰ ਸ਼ਹਿਰਪਨਾਹ ਉੱਤੇ ਲਿਆਇਆ ਅਤੇ ਮੈਂ ਦੋ ਵੱਡੀਆਂ ਟੋਲੀਆਂ ਠਹਿਰਾਈਆਂ ਤਾਂ ਜੋ ਉਹ ਧੰਨਵਾਦ ਕਰਨ ਅਤੇ ਉਹਨਾਂ ਵਿੱਚੋਂ ਇੱਕ ਟੋਲੀ ਸੱਜੇ ਹੱਥ ਕੂੜਾ-ਫਾਟਕ ਵੱਲ ਗਈ।

32ਹੋਸ਼ਯਾਹ ਅਤੇ ਯਹੂਦਾਹ ਦੇ ਅੱਧੇ ਆਗੂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.