45ਉਹਨਾਂ ਨੇ ਦਾਵੀਦ ਅਤੇ ਉਸਦੇ ਪੁੱਤਰ ਸ਼ਲੋਮੋਨ ਦੇ ਹੁਕਮਾਂ ਅਨੁਸਾਰ ਆਪਣੇ ਪਰਮੇਸ਼ਵਰ ਦੀ ਸੇਵਾ ਅਤੇ ਸ਼ੁੱਧਤਾ ਦੀ ਸੇਵਾ ਕੀਤੀ, ਜਿਵੇਂ ਕਿ ਸੰਗੀਤਕਾਰਾਂ ਅਤੇ ਦਰਬਾਨਾਂ ਨੇ ਵੀ ਕੀਤਾ ਸੀ।
46ਬਹੁਤ ਸਮਾਂ ਪਹਿਲਾਂ, ਦਾਵੀਦ ਅਤੇ ਆਸਾਫ਼ ਦੇ ਦਿਨਾਂ ਵਿੱਚ, ਸੰਗੀਤਕਾਰਾਂ ਲਈ ਅਤੇ ਪਰਮੇਸ਼ਵਰ ਦੀ ਉਸਤਤ ਅਤੇ ਧੰਨਵਾਦ ਦੇ ਗੀਤਾਂ ਲਈ ਨਿਰਦੇਸ਼ਕ ਸਨ।
47ਇਸ ਲਈ ਜ਼ਰੁੱਬਾਬੇਲ ਅਤੇ ਨਹਮਯਾਹ ਦੇ ਦਿਨਾਂ ਵਿੱਚ, ਸਾਰੇ ਇਸਰਾਏਲ ਨੇ ਸੰਗੀਤਕਾਰਾਂ ਅਤੇ ਦਰਬਾਨਾਂ ਲਈ ਰੋਜ਼ਾਨਾ ਦੇ ਹਿੱਸੇ ਦਾ ਯੋਗਦਾਨ ਪਾਇਆ। ਉਹਨਾਂ ਨੇ ਹੋਰ ਲੇਵੀਆਂ ਲਈ ਵੀ ਹਿੱਸਾ ਵੱਖਰਾ ਰੱਖਿਆ ਅਤੇ ਲੇਵੀਆਂ ਨੇ ਹਾਰੋਨ ਦੇ ਉੱਤਰਾਧਿਕਾਰੀਆਂ ਲਈ ਹਿੱਸਾ ਵੱਖਰਾ ਰੱਖਿਆ।