ਨਹਮਯਾਹ 13

ਉਸ ਦਿਨ ਮੋਸ਼ੇਹ ਦੀ ਪੋਥੀ ਲੋਕਾਂ ਵਿੱਚ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਈ ਗਈ ਅਤੇ ਉੱਥੇ ਇਹ ਲਿਖਿਆ ਹੋਇਆ ਪਾਇਆ ਗਿਆ ਕਿ ਕਿਸੇ ਅੰਮੋਨੀ ਜਾਂ ਮੋਆਬੀ ਨੂੰ ਕਦੇ ਵੀ ਪਰਮੇਸ਼ਵਰ ਦੀ ਸਭਾ ਵਿੱਚ ਦਾਖਲ ਨਾ ਕੀਤਾ ਜਾਵੇ।

Nehemiah 13:1 (UKJV) On that day they read in the book of Moses in the audience of the people; and therein was found written, that the Ammonite and the Moabite should not come into the congregation of God for ever;

1ਉਸ ਦਿਨ ਮੋਸ਼ੇਹ ਦੀ ਪੋਥੀ ਲੋਕਾਂ ਵਿੱਚ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਈ ਗਈ ਅਤੇ ਉੱਥੇ ਇਹ ਲਿਖਿਆ ਹੋਇਆ ਪਾਇਆ ਗਿਆ ਕਿ ਕਿਸੇ ਅੰਮੋਨੀ ਜਾਂ ਮੋਆਬੀ ਨੂੰ ਕਦੇ ਵੀ ਪਰਮੇਸ਼ਵਰ ਦੀ ਸਭਾ ਵਿੱਚ ਦਾਖਲ ਨਾ ਕੀਤਾ ਜਾਵੇ।

2ਕਿਉਂਕਿ ਉਹ ਇਸਰਾਏਲੀਆਂ ਨੂੰ ਭੋਜਨ ਅਤੇ ਪਾਣੀ ਲੈ ਕੇ ਨਹੀਂ ਮਿਲੇ ਸਨ ਪਰ ਬਿਲਆਮ ਨੂੰ ਉਹਨਾਂ ਉੱਤੇ ਸਰਾਪ ਦੇਣ ਲਈ ਕਿਰਾਏ ਤੇ ਲਿਆਏ ਸਨ। (ਹਾਲਾਂਕਿ, ਸਾਡੇ ਪਰਮੇਸ਼ਵਰ ਨੇ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ।)

3ਜਦੋਂ ਲੋਕਾਂ ਨੇ ਇਹ ਬਿਵਸਥਾ ਸੁਣੀ, ਤਾਂ ਉਹਨਾਂ ਨੇ ਉਹਨਾਂ ਸਾਰੇ ਲੋਕਾਂ ਨੂੰ ਇਸਰਾਏਲ ਵਿੱਚੋਂ ਬਾਹਰ ਕਰ ਦਿੱਤਾ ਜੋ ਵਿਦੇਸ਼ੀ ਮੂਲ ਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.