ਨਹਮਯਾਹ 13

ਕਿਉਂਕਿ ਉਹ ਇਸਰਾਏਲੀਆਂ ਨੂੰ ਭੋਜਨ ਅਤੇ ਪਾਣੀ ਲੈ ਕੇ ਨਹੀਂ ਮਿਲੇ ਸਨ ਪਰ ਬਿਲਆਮ ਨੂੰ ਉਹਨਾਂ ਉੱਤੇ ਸਰਾਪ ਦੇਣ ਲਈ ਕਿਰਾਏ ਤੇ ਲਿਆਏ ਸਨ। (ਹਾਲਾਂਕਿ, ਸਾਡੇ ਪਰਮੇਸ਼ਵਰ ਨੇ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ।)

Nehemiah 13:2 (UKJV) Because they met not the children of Israel with bread and with water, but hired Balaam against them, that he should curse them: nevertheless our God turned the curse into a blessing.

1ਉਸ ਦਿਨ ਮੋਸ਼ੇਹ ਦੀ ਪੋਥੀ ਲੋਕਾਂ ਵਿੱਚ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਈ ਗਈ ਅਤੇ ਉੱਥੇ ਇਹ ਲਿਖਿਆ ਹੋਇਆ ਪਾਇਆ ਗਿਆ ਕਿ ਕਿਸੇ ਅੰਮੋਨੀ ਜਾਂ ਮੋਆਬੀ ਨੂੰ ਕਦੇ ਵੀ ਪਰਮੇਸ਼ਵਰ ਦੀ ਸਭਾ ਵਿੱਚ ਦਾਖਲ ਨਾ ਕੀਤਾ ਜਾਵੇ।

2ਕਿਉਂਕਿ ਉਹ ਇਸਰਾਏਲੀਆਂ ਨੂੰ ਭੋਜਨ ਅਤੇ ਪਾਣੀ ਲੈ ਕੇ ਨਹੀਂ ਮਿਲੇ ਸਨ ਪਰ ਬਿਲਆਮ ਨੂੰ ਉਹਨਾਂ ਉੱਤੇ ਸਰਾਪ ਦੇਣ ਲਈ ਕਿਰਾਏ ਤੇ ਲਿਆਏ ਸਨ। (ਹਾਲਾਂਕਿ, ਸਾਡੇ ਪਰਮੇਸ਼ਵਰ ਨੇ ਸਰਾਪ ਨੂੰ ਬਰਕਤ ਵਿੱਚ ਬਦਲ ਦਿੱਤਾ।)

3ਜਦੋਂ ਲੋਕਾਂ ਨੇ ਇਹ ਬਿਵਸਥਾ ਸੁਣੀ, ਤਾਂ ਉਹਨਾਂ ਨੇ ਉਹਨਾਂ ਸਾਰੇ ਲੋਕਾਂ ਨੂੰ ਇਸਰਾਏਲ ਵਿੱਚੋਂ ਬਾਹਰ ਕਰ ਦਿੱਤਾ ਜੋ ਵਿਦੇਸ਼ੀ ਮੂਲ ਦੇ ਸਨ।

4ਇਸ ਤੋਂ ਪਹਿਲਾਂ ਅਲਯਾਸ਼ੀਬ ਜਾਜਕ ਜੋ ਸਾਡੇ ਪਰਮੇਸ਼ਵਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਨਿਯੁਕਤ ਸੀ ਅਤੇ ਤੋਬਿਆਹ ਦਾ ਰਿਸ਼ਤੇਦਾਰ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.