3ਜਦੋਂ ਲੋਕਾਂ ਨੇ ਇਹ ਬਿਵਸਥਾ ਸੁਣੀ, ਤਾਂ ਉਹਨਾਂ ਨੇ ਉਹਨਾਂ ਸਾਰੇ ਲੋਕਾਂ ਨੂੰ ਇਸਰਾਏਲ ਵਿੱਚੋਂ ਬਾਹਰ ਕਰ ਦਿੱਤਾ ਜੋ ਵਿਦੇਸ਼ੀ ਮੂਲ ਦੇ ਸਨ।
4ਇਸ ਤੋਂ ਪਹਿਲਾਂ ਅਲਯਾਸ਼ੀਬ ਜਾਜਕ ਜੋ ਸਾਡੇ ਪਰਮੇਸ਼ਵਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਨਿਯੁਕਤ ਸੀ ਅਤੇ ਤੋਬਿਆਹ ਦਾ ਰਿਸ਼ਤੇਦਾਰ ਸੀ,
5ਉਸ ਨੇ ਟੋਬੀਯਾਹ ਦੇ ਲਈ ਇੱਕ ਵੱਡੀ ਕੋਠੜੀ ਬਣਾਈ, ਜਿੱਥੇ ਪਹਿਲਾਂ ਮੈਦੇ ਦੀ ਭੇਟ ਅਤੇ ਲੁਬਾਨ ਅਤੇ ਭਾਂਡੇ ਅਤੇ ਅੰਨ ਅਤੇ ਨਵੀਂ ਮਧ ਅਤੇ ਤੇਲ ਦੇ ਦਸਵੰਧ, ਜੋ ਹੁਕਮ ਅਨੁਸਾਰ ਲੇਵੀਆਂ, ਗਾਇਕਾਂ ਅਤੇ ਦਰਬਾਨਾਂ ਦੇ ਹਿੱਸੇ ਦੀਆਂ ਸਨ, ਰੱਖੇ ਹੋਏ ਸਨ ਅਤੇ ਜਾਜਕਾਂ ਦੀਆਂ ਚੁੱਕਣ ਦੀਆਂ ਭੇਟਾਂ ਵੀ ਰੱਖੀਆਂ ਜਾਂਦੀਆਂ ਸਨ।
6ਪਰ ਜਦੋਂ ਇਹ ਸਭ ਕੁਝ ਹੋ ਰਿਹਾ ਸੀ, ਮੈਂ ਯੇਰੂਸ਼ਲੇਮ ਵਿੱਚ ਨਹੀਂ ਸੀ ਕਿਉਂਕਿ ਮੈਂ ਬਾਬੇਲ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਬਤੀਹਵੇਂ ਵਰ੍ਹੇ ਵਿੱਚ ਪਾਤਸ਼ਾਹ ਕੋਲ ਮੁੜ ਆਇਆ ਸੀ। ਕੁਝ ਸਮੇਂ ਬਾਅਦ ਮੈਂ ਉਸ ਤੋਂ ਆਗਿਆ ਮੰਗੀ
7ਅਤੇ ਯੇਰੂਸ਼ਲੇਮ ਵਾਪਸ ਆ ਗਿਆ। ਇੱਥੇ ਮੈਨੂੰ ਉਸ ਬੁਰਿਆਈ ਬਾਰੇ ਪਤਾ ਲੱਗਾ ਕਿ ਅਲਯਾਸ਼ੀਬ ਨੇ ਤੋਬਿਆਹ ਨੂੰ ਪਰਮੇਸ਼ਵਰ ਦੇ ਭਵਨ ਦੇ ਵਿਹੜਿਆਂ ਵਿੱਚ ਇੱਕ ਕਮਰਾ ਦੇ ਕੇ ਕੀਤੀ ਸੀ।