14ਫਿਰ ਮੈਂ ਅੱਗੇ ਲੰਘ ਕੇ ਚਸ਼ਮੇ ਦੇ ਫਾਟਕ ਅਤੇ ਰਾਜੇ ਦੇ ਤਲਾਬ ਕੋਲ ਗਿਆ, ਪਰ ਉੱਥੇ ਮੇਰੀ ਸਵਾਰੀ ਦੇ ਪਸ਼ੂ ਲਈ ਅੱਗੇ ਲੰਘਣ ਲਈ ਕੋਈ ਸਥਾਨ ਨਹੀਂ ਸੀ;
15ਇਸ ਲਈ ਮੈਂ ਰਾਤ ਨੂੰ ਵਾਦੀ ਵਿੱਚ ਚੜ੍ਹ ਕੇ ਕੰਧ ਦੀ ਜਾਂਚ ਕੀਤੀ। ਅੰਤ ਵਿੱਚ, ਮੈਂ ਵਾਪਸ ਮੁੜਿਆ ਅਤੇ ਵਾਦੀ ਦੇ ਗੇਟ ਰਾਹੀਂ ਦੁਬਾਰਾ ਦਾਖਲ ਹੋ ਗਿਆ।
16ਅਧਿਅਕਾਰੀਆਂ ਨੂੰ ਪਤਾ ਨਾ ਲੱਗਿਆ ਕਿ ਮੈਂ ਕਿੱਥੇ ਗਿਆ ਸੀ ਅਤੇ ਕੀ ਕੀਤਾ, ਸਗੋਂ ਮੈਂ ਉਸ ਸਮੇਂ ਤੱਕ ਨਾ ਤਾਂ ਯਹੂਦੀਆਂ ਨੂੰ ਅਤੇ ਨਾ ਜਾਜਕਾਂ ਨੂੰ, ਨਾ ਸਾਮੰਤਾਂ ਨੂੰ, ਨਾ ਹਾਕਮਾਂ ਨੂੰ ਅਤੇ ਨਾ ਹੀ ਹੋਰ ਕੰਮ ਕਰਨ ਵਾਲਿਆਂ ਨੂੰ ਕੁਝ ਦੱਸਿਆ ਸੀ।
17ਫਿਰ ਮੈਂ ਉਹਨਾਂ ਨੂੰ ਕਿਹਾ, “ਤੁਸੀਂ ਦੇਖਦੇ ਹੋ ਕਿ ਅਸੀਂ ਕਿਸ ਮੁਸੀਬਤ ਵਿੱਚ ਹਾਂ: ਯੇਰੂਸ਼ਲੇਮ ਤਬਾਹ ਹੋ ਗਿਆ ਹੈ, ਅਤੇ ਇਸ ਦੇ ਦਰਵਾਜ਼ੇ ਅੱਗ ਨਾਲ ਸੜ ਗਏ ਹਨ। ਆਓ, ਅਸੀਂ ਯੇਰੂਸ਼ਲੇਮ ਦੀ ਕੰਧ ਨੂੰ ਦੁਬਾਰਾ ਬਣਾਈਏ ਅਤੇ ਅਸੀਂ ਹੁਣ ਬਦਨਾਮੀ ਵਿੱਚ ਨਹੀਂ ਰਹਾਂਗੇ।”
18ਮੈਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਮੇਰੇ ਉੱਤੇ ਮੇਰੇ ਪਰਮੇਸ਼ਵਰ ਦਾ ਮਿਹਰ ਭਰਿਆ ਹੱਥ ਹੈ ਅਤੇ ਰਾਜੇ ਨੇ ਮੈਨੂੰ ਕੀ ਕਿਹਾ ਸੀ। ਉਹਨਾਂ ਨੇ ਜਵਾਬ ਦਿੱਤਾ, “ਆਓ ਆਪਾਂ ਦੁਬਾਰਾ ਉਸਾਰੀ ਸ਼ੁਰੂ ਕਰੀਏ।” ਇਸ ਲਈ ਉਹਨਾਂ ਨੇ ਇਹ ਚੰਗਾ ਕੰਮ ਸ਼ੁਰੂ ਕੀਤਾ।