ਨਹਮਯਾਹ 2

ਮੈਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਮੇਰੇ ਉੱਤੇ ਮੇਰੇ ਪਰਮੇਸ਼ਵਰ ਦਾ ਮਿਹਰ ਭਰਿਆ ਹੱਥ ਹੈ ਅਤੇ ਰਾਜੇ ਨੇ ਮੈਨੂੰ ਕੀ ਕਿਹਾ ਸੀ। ਉਹਨਾਂ ਨੇ ਜਵਾਬ ਦਿੱਤਾ, “ਆਓ ਆਪਾਂ ਦੁਬਾਰਾ ਉਸਾਰੀ ਸ਼ੁਰੂ ਕਰੀਏ।” ਇਸ ਲਈ ਉਹਨਾਂ ਨੇ ਇਹ ਚੰਗਾ ਕੰਮ ਸ਼ੁਰੂ ਕੀਤਾ।

Nehemiah 2:18 (UKJV) Then I told them of the hand of my God which was good upon me; as also the king's words that he had spoken unto me. And they said, Let us rise up and build. So they strengthened their hands for this good work.

16ਅਧਿਅਕਾਰੀਆਂ ਨੂੰ ਪਤਾ ਨਾ ਲੱਗਿਆ ਕਿ ਮੈਂ ਕਿੱਥੇ ਗਿਆ ਸੀ ਅਤੇ ਕੀ ਕੀਤਾ, ਸਗੋਂ ਮੈਂ ਉਸ ਸਮੇਂ ਤੱਕ ਨਾ ਤਾਂ ਯਹੂਦੀਆਂ ਨੂੰ ਅਤੇ ਨਾ ਜਾਜਕਾਂ ਨੂੰ, ਨਾ ਸਾਮੰਤਾਂ ਨੂੰ, ਨਾ ਹਾਕਮਾਂ ਨੂੰ ਅਤੇ ਨਾ ਹੀ ਹੋਰ ਕੰਮ ਕਰਨ ਵਾਲਿਆਂ ਨੂੰ ਕੁਝ ਦੱਸਿਆ ਸੀ।

17ਫਿਰ ਮੈਂ ਉਹਨਾਂ ਨੂੰ ਕਿਹਾ, “ਤੁਸੀਂ ਦੇਖਦੇ ਹੋ ਕਿ ਅਸੀਂ ਕਿਸ ਮੁਸੀਬਤ ਵਿੱਚ ਹਾਂ: ਯੇਰੂਸ਼ਲੇਮ ਤਬਾਹ ਹੋ ਗਿਆ ਹੈ, ਅਤੇ ਇਸ ਦੇ ਦਰਵਾਜ਼ੇ ਅੱਗ ਨਾਲ ਸੜ ਗਏ ਹਨ। ਆਓ, ਅਸੀਂ ਯੇਰੂਸ਼ਲੇਮ ਦੀ ਕੰਧ ਨੂੰ ਦੁਬਾਰਾ ਬਣਾਈਏ ਅਤੇ ਅਸੀਂ ਹੁਣ ਬਦਨਾਮੀ ਵਿੱਚ ਨਹੀਂ ਰਹਾਂਗੇ।”

18ਮੈਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਮੇਰੇ ਉੱਤੇ ਮੇਰੇ ਪਰਮੇਸ਼ਵਰ ਦਾ ਮਿਹਰ ਭਰਿਆ ਹੱਥ ਹੈ ਅਤੇ ਰਾਜੇ ਨੇ ਮੈਨੂੰ ਕੀ ਕਿਹਾ ਸੀ। ਉਹਨਾਂ ਨੇ ਜਵਾਬ ਦਿੱਤਾ, “ਆਓ ਆਪਾਂ ਦੁਬਾਰਾ ਉਸਾਰੀ ਸ਼ੁਰੂ ਕਰੀਏ।” ਇਸ ਲਈ ਉਹਨਾਂ ਨੇ ਇਹ ਚੰਗਾ ਕੰਮ ਸ਼ੁਰੂ ਕੀਤਾ।

19ਜਦ ਸਨਬੱਲਟ ਹੋਰੋਨੀ, ਤੋਬਿਆਹ ਅੰਮੋਨੀ ਜੋ ਕਰਮਚਾਰੀ ਸਨ ਅਤੇ ਅਰਬੀ ਗੇਸ਼ਮ ਨੇ ਇਹ ਸੁਣਿਆ ਤਾਂ ਉਹਨਾਂ ਨੇ ਸਾਡਾ ਮਖ਼ੌਲ ਉਡਾਇਆ ਅਤੇ ਸਾਡੀ ਨਿੰਦਿਆ ਕਰਕੇ ਕਹਿਣ ਲੱਗੇ, “ਇਹ ਕੀ ਕੰਮ ਹੈ ਜੋ ਤੁਸੀਂ ਕਰ ਰਹੇ ਹੋ? ਕੀ ਤੁਸੀਂ ਰਾਜੇ ਦੇ ਵਿਰੁੱਧ ਹੋ ਜਾਓਗੇ?”

20ਮੈਂ ਉਹਨਾਂ ਨੂੰ ਇਹ ਕਹਿ ਕੇ ਉੱਤਰ ਦਿੱਤਾ, “ਸਵਰਗ ਦਾ ਪਰਮੇਸ਼ਵਰ ਸਾਨੂੰ ਸਫ਼ਲਤਾ ਦੇਵੇਗਾ। ਅਸੀਂ ਉਸਦੇ ਸੇਵਕ ਦੁਬਾਰਾ ਉਸਾਰਨਾ ਸ਼ੁਰੂ ਕਰਾਂਗੇ, ਪਰ ਤੁਹਾਡੇ ਲਈ, ਯੇਰੂਸ਼ਲੇਮ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਹੈ ਜਾਂ ਇਸ ਉੱਤੇ ਕੋਈ ਦਾਅਵਾ ਜਾਂ ਇਤਿਹਾਸਕ ਅਧਿਕਾਰ ਨਹੀਂ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.