ਨਹਮਯਾਹ 2

ਜਦ ਸਨਬੱਲਟ ਹੋਰੋਨੀ, ਤੋਬਿਆਹ ਅੰਮੋਨੀ ਜੋ ਕਰਮਚਾਰੀ ਸਨ ਅਤੇ ਅਰਬੀ ਗੇਸ਼ਮ ਨੇ ਇਹ ਸੁਣਿਆ ਤਾਂ ਉਹਨਾਂ ਨੇ ਸਾਡਾ ਮਖ਼ੌਲ ਉਡਾਇਆ ਅਤੇ ਸਾਡੀ ਨਿੰਦਿਆ ਕਰਕੇ ਕਹਿਣ ਲੱਗੇ, “ਇਹ ਕੀ ਕੰਮ ਹੈ ਜੋ ਤੁਸੀਂ ਕਰ ਰਹੇ ਹੋ? ਕੀ ਤੁਸੀਂ ਰਾਜੇ ਦੇ ਵਿਰੁੱਧ ਹੋ ਜਾਓਗੇ?”

Nehemiah 2:19 (UKJV) But when Sanballat the Horonite, and Tobiah the servant, the Ammonite, and Geshem the Arabian, heard it, they laughed us to scorn, and despised us, and said, What is this thing that all of you do? will all of you rebel against the king?

17ਫਿਰ ਮੈਂ ਉਹਨਾਂ ਨੂੰ ਕਿਹਾ, “ਤੁਸੀਂ ਦੇਖਦੇ ਹੋ ਕਿ ਅਸੀਂ ਕਿਸ ਮੁਸੀਬਤ ਵਿੱਚ ਹਾਂ: ਯੇਰੂਸ਼ਲੇਮ ਤਬਾਹ ਹੋ ਗਿਆ ਹੈ, ਅਤੇ ਇਸ ਦੇ ਦਰਵਾਜ਼ੇ ਅੱਗ ਨਾਲ ਸੜ ਗਏ ਹਨ। ਆਓ, ਅਸੀਂ ਯੇਰੂਸ਼ਲੇਮ ਦੀ ਕੰਧ ਨੂੰ ਦੁਬਾਰਾ ਬਣਾਈਏ ਅਤੇ ਅਸੀਂ ਹੁਣ ਬਦਨਾਮੀ ਵਿੱਚ ਨਹੀਂ ਰਹਾਂਗੇ।”

18ਮੈਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਮੇਰੇ ਉੱਤੇ ਮੇਰੇ ਪਰਮੇਸ਼ਵਰ ਦਾ ਮਿਹਰ ਭਰਿਆ ਹੱਥ ਹੈ ਅਤੇ ਰਾਜੇ ਨੇ ਮੈਨੂੰ ਕੀ ਕਿਹਾ ਸੀ। ਉਹਨਾਂ ਨੇ ਜਵਾਬ ਦਿੱਤਾ, “ਆਓ ਆਪਾਂ ਦੁਬਾਰਾ ਉਸਾਰੀ ਸ਼ੁਰੂ ਕਰੀਏ।” ਇਸ ਲਈ ਉਹਨਾਂ ਨੇ ਇਹ ਚੰਗਾ ਕੰਮ ਸ਼ੁਰੂ ਕੀਤਾ।

19ਜਦ ਸਨਬੱਲਟ ਹੋਰੋਨੀ, ਤੋਬਿਆਹ ਅੰਮੋਨੀ ਜੋ ਕਰਮਚਾਰੀ ਸਨ ਅਤੇ ਅਰਬੀ ਗੇਸ਼ਮ ਨੇ ਇਹ ਸੁਣਿਆ ਤਾਂ ਉਹਨਾਂ ਨੇ ਸਾਡਾ ਮਖ਼ੌਲ ਉਡਾਇਆ ਅਤੇ ਸਾਡੀ ਨਿੰਦਿਆ ਕਰਕੇ ਕਹਿਣ ਲੱਗੇ, “ਇਹ ਕੀ ਕੰਮ ਹੈ ਜੋ ਤੁਸੀਂ ਕਰ ਰਹੇ ਹੋ? ਕੀ ਤੁਸੀਂ ਰਾਜੇ ਦੇ ਵਿਰੁੱਧ ਹੋ ਜਾਓਗੇ?”

20ਮੈਂ ਉਹਨਾਂ ਨੂੰ ਇਹ ਕਹਿ ਕੇ ਉੱਤਰ ਦਿੱਤਾ, “ਸਵਰਗ ਦਾ ਪਰਮੇਸ਼ਵਰ ਸਾਨੂੰ ਸਫ਼ਲਤਾ ਦੇਵੇਗਾ। ਅਸੀਂ ਉਸਦੇ ਸੇਵਕ ਦੁਬਾਰਾ ਉਸਾਰਨਾ ਸ਼ੁਰੂ ਕਰਾਂਗੇ, ਪਰ ਤੁਹਾਡੇ ਲਈ, ਯੇਰੂਸ਼ਲੇਮ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਹੈ ਜਾਂ ਇਸ ਉੱਤੇ ਕੋਈ ਦਾਅਵਾ ਜਾਂ ਇਤਿਹਾਸਕ ਅਧਿਕਾਰ ਨਹੀਂ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.