16ਇਸ ਤੋਂ ਅੱਗੇ ਅਜ਼ਬੂਕ ਦੇ ਪੁੱਤਰ ਨਹਮਯਾਹ ਨੇ ਜਿਹੜਾ ਬੈਥ-ਸੂਰ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਦਾਵੀਦ ਦੇ ਕਬਰਸਥਾਨ ਦੇ ਸਾਹਮਣੇ ਅਤੇ ਬਣਾਏ ਹੋਏ ਤਲਾਬ ਅਤੇ ਸੂਰਬੀਰਾਂ ਦੇ ਘਰ ਤੱਕ ਮੁਰੰਮਤ ਕੀਤੀ।
17ਉਸ ਦੇ ਅੱਗੇ, ਲੇਵੀਆਂ ਦੁਆਰਾ ਬਾਨੀ ਦੇ ਪੁੱਤਰ ਰਹੂਮ ਦੇ ਅਧੀਨ ਮੁਰੰਮਤ ਕੀਤੀ ਗਈ ਸੀ। ਉਸ ਦੇ ਨਾਲ, ਕੇਲਾਹ ਦੇ ਅੱਧੇ ਜ਼ਿਲ੍ਹੇ ਦੇ ਹਾਕਮ ਹਸ਼ਬਯਾਹ ਨੇ ਆਪਣੇ ਜ਼ਿਲ੍ਹੇ ਦੀ ਮੁਰੰਮਤ ਕੀਤੀ।
18ਉਸ ਤੋਂ ਅੱਗੇ, ਕੇਲਾਹ ਦੇ ਦੂਜੇ ਅੱਧੇ ਜ਼ਿਲ੍ਹੇ ਦੇ ਹਾਕਮ, ਹੇਨਾਦਾਦ ਦੇ ਪੁੱਤਰ ਬੱਵਈ ਦੇ ਅਧੀਨ ਉਹਨਾਂ ਦੇ ਸਾਥੀ ਲੇਵੀਆਂ ਦੁਆਰਾ ਮੁਰੰਮਤ ਕੀਤੀ ਗਈ ਸੀ।
19ਉਸ ਤੋਂ ਅੱਗੇ ਯੇਸ਼ੂਆ ਦੇ ਪੁੱਤਰ ਏਜ਼ਰ ਨੇ ਜਿਹੜਾ ਮਿਸਪਾਹ ਦਾ ਹਾਕਮ ਸੀ, ਉਸ ਨੇ ਦੂਜੇ ਹਿੱਸੇ ਦੀ ਜੋ ਹਥਿਆਰ-ਘਰ ਦੀ ਚੜ੍ਹਾਈ ਤੋਂ ਸ਼ਹਿਰਪਨਾਹ ਦੇ ਸਾਹਮਣੇ ਦੇ ਮੋੜ ਤੱਕ ਹੈ, ਮੁਰੰਮਤ ਕੀਤੀ।
20ਉਸ ਦੇ ਅੱਗੇ, ਜ਼ੱਬਈ ਦੇ ਪੁੱਤਰ ਬਾਰੂਕ ਨੇ ਜੋਸ਼ ਨਾਲ ਇੱਕ ਹੋਰ ਹਿੱਸੇ ਦੀ ਮੁਰੰਮਤ ਕੀਤੀ, ਕੌਣ ਤੋਂ ਲੈ ਕੇ ਪ੍ਰਧਾਨ ਜਾਜਕ ਅਲਯਾਸ਼ੀਬ ਦੇ ਘਰ ਦੇ ਪ੍ਰਵੇਸ਼ ਦੁਆਰ ਤੱਕ।