ਨਹਮਯਾਹ 3

ਉਸ ਤੋਂ ਅੱਗੇ ਯੇਸ਼ੂਆ ਦੇ ਪੁੱਤਰ ਏਜ਼ਰ ਨੇ ਜਿਹੜਾ ਮਿਸਪਾਹ ਦਾ ਹਾਕਮ ਸੀ, ਉਸ ਨੇ ਦੂਜੇ ਹਿੱਸੇ ਦੀ ਜੋ ਹਥਿਆਰ-ਘਰ ਦੀ ਚੜ੍ਹਾਈ ਤੋਂ ਸ਼ਹਿਰਪਨਾਹ ਦੇ ਸਾਹਮਣੇ ਦੇ ਮੋੜ ਤੱਕ ਹੈ, ਮੁਰੰਮਤ ਕੀਤੀ।

Nehemiah 3:19 (UKJV) And next to him repaired Ezer the son of Jeshua, the ruler of Mizpah, another piece opposite to the going up to the armoury at the turning of the wall.

17ਉਸ ਦੇ ਅੱਗੇ, ਲੇਵੀਆਂ ਦੁਆਰਾ ਬਾਨੀ ਦੇ ਪੁੱਤਰ ਰਹੂਮ ਦੇ ਅਧੀਨ ਮੁਰੰਮਤ ਕੀਤੀ ਗਈ ਸੀ। ਉਸ ਦੇ ਨਾਲ, ਕੇਲਾਹ ਦੇ ਅੱਧੇ ਜ਼ਿਲ੍ਹੇ ਦੇ ਹਾਕਮ ਹਸ਼ਬਯਾਹ ਨੇ ਆਪਣੇ ਜ਼ਿਲ੍ਹੇ ਦੀ ਮੁਰੰਮਤ ਕੀਤੀ।

18ਉਸ ਤੋਂ ਅੱਗੇ, ਕੇਲਾਹ ਦੇ ਦੂਜੇ ਅੱਧੇ ਜ਼ਿਲ੍ਹੇ ਦੇ ਹਾਕਮ, ਹੇਨਾਦਾਦ ਦੇ ਪੁੱਤਰ ਬੱਵਈ ਦੇ ਅਧੀਨ ਉਹਨਾਂ ਦੇ ਸਾਥੀ ਲੇਵੀਆਂ ਦੁਆਰਾ ਮੁਰੰਮਤ ਕੀਤੀ ਗਈ ਸੀ।

19ਉਸ ਤੋਂ ਅੱਗੇ ਯੇਸ਼ੂਆ ਦੇ ਪੁੱਤਰ ਏਜ਼ਰ ਨੇ ਜਿਹੜਾ ਮਿਸਪਾਹ ਦਾ ਹਾਕਮ ਸੀ, ਉਸ ਨੇ ਦੂਜੇ ਹਿੱਸੇ ਦੀ ਜੋ ਹਥਿਆਰ-ਘਰ ਦੀ ਚੜ੍ਹਾਈ ਤੋਂ ਸ਼ਹਿਰਪਨਾਹ ਦੇ ਸਾਹਮਣੇ ਦੇ ਮੋੜ ਤੱਕ ਹੈ, ਮੁਰੰਮਤ ਕੀਤੀ।

20ਉਸ ਦੇ ਅੱਗੇ, ਜ਼ੱਬਈ ਦੇ ਪੁੱਤਰ ਬਾਰੂਕ ਨੇ ਜੋਸ਼ ਨਾਲ ਇੱਕ ਹੋਰ ਹਿੱਸੇ ਦੀ ਮੁਰੰਮਤ ਕੀਤੀ, ਕੌਣ ਤੋਂ ਲੈ ਕੇ ਪ੍ਰਧਾਨ ਜਾਜਕ ਅਲਯਾਸ਼ੀਬ ਦੇ ਘਰ ਦੇ ਪ੍ਰਵੇਸ਼ ਦੁਆਰ ਤੱਕ।

21ਉਸ ਤੋਂ ਅੱਗੇ ਹਕੋਜ਼ ਦੇ ਪੁੱਤਰ ਊਰੀਯਾਹ ਦੇ ਪੁੱਤਰ ਮਰੇਮੋਥ ਨੇ ਅਲਯਾਸ਼ੀਬ ਦੇ ਘਰ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਉਸ ਦੇ ਸਿਰੇ ਤੱਕ ਇੱਕ ਹੋਰ ਹਿੱਸੇ ਦੀ ਮੁਰੰਮਤ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.