ਨਹਮਯਾਹ 8

ਦਿਨੋਂ-ਦਿਨ, ਪਹਿਲੇ ਦਿਨ ਤੋਂ ਲੈ ਕੇ ਅੰਤ ਤੱਕ, ਅਜ਼ਰਾ ਨੇ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚੋਂ ਪੜ੍ਹਿਆ। ਉਹਨਾਂ ਨੇ ਸੱਤ ਦਿਨ ਤਿਉਹਾਰ ਮਨਾਇਆ ਅਤੇ ਅੱਠਵੇਂ ਦਿਨ, ਨੇਮ ਦੇ ਅਨੁਸਾਰ ਇੱਕ ਮਹਾਂ-ਸਭਾ ਹੋਈ।

Nehemiah 8:18 (UKJV) Also day by day, from the first day unto the last day, he read in the book of the law of God. And they kept the feast seven days; and on the eighth day was a solemn assembly, according unto the manner.

16ਇਸ ਲਈ ਲੋਕ ਬਾਹਰ ਗਏ ਅਤੇ ਟਹਿਣੀਆਂ ਵਾਪਸ ਲਿਆਏ ਅਤੇ ਆਪਣੀਆਂ ਛੱਤਾਂ ਉੱਤੇ, ਆਪਣੇ ਵਿਹੜਿਆਂ ਵਿੱਚ, ਪਰਮੇਸ਼ਵਰ ਦੇ ਭਵਨ ਦੇ ਵਿਹੜਿਆਂ ਵਿੱਚ ਅਤੇ ਪਾਣੀ ਦੇ ਫਾਟਕ ਦੇ ਕੋਲ ਚੌਂਕ ਵਿੱਚ ਅਤੇ ਇਫ਼ਰਾਈਮ ਦੇ ਫਾਟਕ ਦੇ ਕੋਲ ਇੱਕ ਅਸਥਾਈ ਟਿਕਾਣਾ ਬਣਾਇਆ।

17ਸਾਰੀ ਸਭਾ ਨੇ ਜਿਹੜੀ ਗ਼ੁਲਾਮੀ ਵਿੱਚੋਂ ਮੁੜ ਆਈ ਸੀ, ਡੇਰੇ ਬਣਾਏ ਅਤੇ ਉਹਨਾਂ ਵਿੱਚ ਰਹੇ ਕਿਉਂ ਜੋ ਨੂਨ ਦੇ ਪੁੱਤਰ ਯੇਸ਼ੂਆ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤੱਕ ਇਸਰਾਏਲੀਆਂ ਨੇ ਅਜਿਹਾ ਨਹੀਂ ਕੀਤਾ ਸੀ। ਉਸ ਸਮੇਂ ਬਹੁਤ ਵੱਡਾ ਅਨੰਦ ਹੋਇਆ।

18ਦਿਨੋਂ-ਦਿਨ, ਪਹਿਲੇ ਦਿਨ ਤੋਂ ਲੈ ਕੇ ਅੰਤ ਤੱਕ, ਅਜ਼ਰਾ ਨੇ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚੋਂ ਪੜ੍ਹਿਆ। ਉਹਨਾਂ ਨੇ ਸੱਤ ਦਿਨ ਤਿਉਹਾਰ ਮਨਾਇਆ ਅਤੇ ਅੱਠਵੇਂ ਦਿਨ, ਨੇਮ ਦੇ ਅਨੁਸਾਰ ਇੱਕ ਮਹਾਂ-ਸਭਾ ਹੋਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.