2ਜਦੋਂ ਲੋਕਾਂ ਨੇ ਮੋਸ਼ੇਹ ਨੂੰ ਪੁਕਾਰਿਆ, ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਅੱਗ ਬੁਝ ਗਈ।
3ਇਸ ਲਈ ਉਸ ਥਾਂ ਨੂੰ ਤਬੇਰਾਹ ਕਿਹਾ ਜਾਂਦਾ ਸੀ, ਕਿਉਂਕਿ ਯਾਹਵੇਹ ਦੀ ਅੱਗ ਉਹਨਾਂ ਵਿੱਚ ਬਲਦੀ ਸੀ।
4ਉਹਨਾਂ ਦੇ ਨਾਲ ਦੇ ਬਟੇਰੇ ਹੋਰ ਭੋਜਨ ਨੂੰ ਤਰਸਣ ਲੱਗੇ, ਅਤੇ ਇਸਰਾਏਲੀ ਫਿਰ ਰੋਣ ਲੱਗੇ ਅਤੇ ਕਹਿਣ ਲੱਗੇ, “ਕਾਸ਼ ਸਾਡੇ ਕੋਲ ਖਾਣ ਲਈ ਮਾਸ ਹੁੰਦਾ!
5ਸਾਨੂੰ ਉਹ ਮੱਛੀਆਂ ਯਾਦ ਹਨ ਜੋ ਅਸੀਂ ਮਿਸਰ ਵਿੱਚ ਬਿਨਾਂ ਕਿਸੇ ਕੀਮਤ ਦੇ ਖਾਂਦੇ ਹੁੰਦੇ ਸੀ, ਖੀਰੇ, ਤਰਬੂਜ, ਗੰਦਨੇ, ਹਰਾ ਪਿਆਜ਼ ਅਤੇ ਲਸਣ ਵੀ।
6ਪਰ ਹੁਣ ਸਾਡੀ ਭੁੱਖ ਮਰ ਚੁੱਕੀ ਹੈ, ਸਾਨੂੰ ਇਸ ਮੰਨੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਦਿਖਦਾ!”