ਗਿਣਤੀ 14

ਜਦੋਂ ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਨੇ ਬਹੁਤ ਵਿਰਲਾਪ ਕੀਤਾ।

Numbers 14:39 (UKJV) And Moses told these sayings unto all the children of Israel: and the people mourned greatly.

37ਉਹ ਮਨੁੱਖ ਜਿਹੜੇ ਧਰਤੀ ਦੀ ਬੁਰੀ ਖ਼ਬਰ ਫੈਲਾਉਣ ਦੇ ਜ਼ਿੰਮੇਵਾਰ ਸਨ, ਯਾਹਵੇਹ ਦੇ ਸਾਹਮਣੇ ਮਹਾਂਮਾਰੀ ਨਾਲ ਮਰ ਗਏ।

38ਜਿਹੜੇ ਮਨੁੱਖ ਧਰਤੀ ਦੀ ਖੋਜ ਕਰਨ ਲਈ ਗਏ ਸਨ, ਉਹਨਾਂ ਵਿੱਚੋਂ ਸਿਰਫ ਨੂਨ ਦਾ ਪੁੱਤਰ ਯੇਹੋਸ਼ੁਆ ਅਤੇ ਯ਼ਫੁੰਨੇਹ ਦਾ ਪੁੱਤਰ ਕਾਲੇਬ ਬਚੇ ਸਨ।

39ਜਦੋਂ ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਨੇ ਬਹੁਤ ਵਿਰਲਾਪ ਕੀਤਾ।

40ਅਗਲੀ ਸਵੇਰ ਉਹ ਪਹਾੜੀ ਦੇਸ਼ ਵਿੱਚ ਸਭ ਤੋਂ ਉੱਚੇ ਸਥਾਨ ਲਈ ਰਵਾਨਾ ਹੋਏ ਅਤੇ ਕਿਹਾ, “ਹੁਣ ਅਸੀਂ ਉਸ ਧਰਤੀ ਉੱਤੇ ਜਾਣ ਲਈ ਤਿਆਰ ਹਾਂ ਜਿਸਦਾ ਯਾਹਵੇਹ ਨੇ ਵਾਅਦਾ ਕੀਤਾ ਸੀ। ਯਕੀਨਨ ਅਸੀਂ ਪਾਪ ਕੀਤਾ ਹੈ!”

41ਪਰ ਮੋਸ਼ੇਹ ਨੇ ਆਖਿਆ, “ਤੁਸੀਂ ਯਾਹਵੇਹ ਦੇ ਹੁਕਮ ਦੀ ਉਲੰਘਣਾ ਕਿਉਂ ਕਰ ਰਹੇ ਹੋ? ਇਹ ਸਫਲ ਨਹੀਂ ਹੋਵੇਗਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.