ਗਿਣਤੀ 14

ਅਗਲੀ ਸਵੇਰ ਉਹ ਪਹਾੜੀ ਦੇਸ਼ ਵਿੱਚ ਸਭ ਤੋਂ ਉੱਚੇ ਸਥਾਨ ਲਈ ਰਵਾਨਾ ਹੋਏ ਅਤੇ ਕਿਹਾ, “ਹੁਣ ਅਸੀਂ ਉਸ ਧਰਤੀ ਉੱਤੇ ਜਾਣ ਲਈ ਤਿਆਰ ਹਾਂ ਜਿਸਦਾ ਯਾਹਵੇਹ ਨੇ ਵਾਅਦਾ ਕੀਤਾ ਸੀ। ਯਕੀਨਨ ਅਸੀਂ ਪਾਪ ਕੀਤਾ ਹੈ!”

Numbers 14:40 (UKJV) And they rose up early in the morning, and got them up into the top of the mountain, saying, Lo, we be here, and will go up unto the place which the LORD has promised: for we have sinned.

38ਜਿਹੜੇ ਮਨੁੱਖ ਧਰਤੀ ਦੀ ਖੋਜ ਕਰਨ ਲਈ ਗਏ ਸਨ, ਉਹਨਾਂ ਵਿੱਚੋਂ ਸਿਰਫ ਨੂਨ ਦਾ ਪੁੱਤਰ ਯੇਹੋਸ਼ੁਆ ਅਤੇ ਯ਼ਫੁੰਨੇਹ ਦਾ ਪੁੱਤਰ ਕਾਲੇਬ ਬਚੇ ਸਨ।

39ਜਦੋਂ ਮੋਸ਼ੇਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਨੇ ਬਹੁਤ ਵਿਰਲਾਪ ਕੀਤਾ।

40ਅਗਲੀ ਸਵੇਰ ਉਹ ਪਹਾੜੀ ਦੇਸ਼ ਵਿੱਚ ਸਭ ਤੋਂ ਉੱਚੇ ਸਥਾਨ ਲਈ ਰਵਾਨਾ ਹੋਏ ਅਤੇ ਕਿਹਾ, “ਹੁਣ ਅਸੀਂ ਉਸ ਧਰਤੀ ਉੱਤੇ ਜਾਣ ਲਈ ਤਿਆਰ ਹਾਂ ਜਿਸਦਾ ਯਾਹਵੇਹ ਨੇ ਵਾਅਦਾ ਕੀਤਾ ਸੀ। ਯਕੀਨਨ ਅਸੀਂ ਪਾਪ ਕੀਤਾ ਹੈ!”

41ਪਰ ਮੋਸ਼ੇਹ ਨੇ ਆਖਿਆ, “ਤੁਸੀਂ ਯਾਹਵੇਹ ਦੇ ਹੁਕਮ ਦੀ ਉਲੰਘਣਾ ਕਿਉਂ ਕਰ ਰਹੇ ਹੋ? ਇਹ ਸਫਲ ਨਹੀਂ ਹੋਵੇਗਾ!

42ਉੱਪਰ ਨਾ ਜਾਓ ਕਿਉਂਕਿ ਯਾਹਵੇਹ ਤੁਹਾਡੇ ਨਾਲ ਨਹੀਂ ਹੈ। ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਦੁਸ਼ਮਣਾਂ ਤੋਂ ਹਾਰ ਜਾਓ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.