9ਫਿਰ ਤੁਸੀਂ ਉਸ ਵੱਛੇ ਦੇ ਨਾਲ 1.9 ਲੀਟਰ ਤੇਲ ਦਾ ਮਿਸ਼ਰਣ ਅਤੇ ਪੰਜ ਕਿੱਲੋ ਬਰੀਕ ਆਟਾ ਭੇਟ ਕਰੋਗੇ।
10ਇਸ ਤੋਂ ਇਲਾਵਾ, ਤੁਸੀਂ ਡੇਢ ਲੀਟਰ ਦਾਖ਼ਰਸ, ਅਤੇ ਭੋਜਨ ਦੀ ਭੇਟ ਚੜਾਉ ਇਹ ਸੁਗੰਧਿਤ ਯਾਹਵੇਹ ਨੂੰ ਭੇਟ ਕਰੋਗੇ।
11ਹਰੇਕ ਬਲਦ ਜਾਂ ਭੇਡੂ, ਹਰੇਕ ਲੇਲਾ ਜਾਂ ਬੱਕਰੀ ਇਸ ਤਰ੍ਹਾਂ ਤਿਆਰ ਕੀਤਾ ਜਾਵੇ।
12ਇਹ ਹਰ ਇੱਕ ਦੀ ਗਿਣਤੀ ਅਨੁਸਾਰ ਕਰੋ, ਜਿੰਨੇ ਤੁਸੀਂ ਤਿਆਰ ਕਰਦੇ ਹੋ।
13“ ‘ਹਰ ਵਿਅਕਤੀ ਜੋ ਦੇਸ਼ ਦਾ ਨਿਵਾਸੀ ਹੈ, ਇਹ ਗੱਲਾਂ ਇਸ ਤਰ੍ਹਾਂ ਕਰੇਗਾ ਕਿ ਜਦੋਂ ਉਹ ਯਾਹਵੇਹ ਲਈ ਅੱਗ ਦੀ ਸੁਗੰਧਤਾ ਚੜ੍ਹਾਉਣ ਇਸੇ ਤਰ੍ਹਾਂ ਹੀ ਕਰਨ।