7ਪੀਣ ਦੀ ਭੇਟ ਵਜੋਂ, ਤੁਸੀਂ ਯਾਹਵੇਹ ਨੂੰ 1.30 ਲੀਟਰ ਮਿੱਠੀ ਸੁਗੰਧ ਵਾਲੀ ਦਾਖਰਸ ਚੜ੍ਹਾਓਗੇ।
8“ ‘ਜਦੋਂ ਤੁਸੀਂ ਇੱਕ ਬਲਦ ਨੂੰ ਹੋਮ ਦੀ ਭੇਟ ਵਜੋਂ ਜਾਂ ਬਲੀਦਾਨ ਵਜੋਂ ਤਿਆਰ ਕਰਦੇ ਹੋ, ਤਾਂ ਜੋ ਸੁੱਖਣਾ ਪੂਰੀ ਹੋਵੇ ਜਾਂ ਯਾਹਵੇਹ ਲਈ ਸੁੱਖ-ਸਾਂਦ ਦੀਆਂ ਭੇਟਾਂ ਹੋਣ।
9ਫਿਰ ਤੁਸੀਂ ਉਸ ਵੱਛੇ ਦੇ ਨਾਲ 1.9 ਲੀਟਰ ਤੇਲ ਦਾ ਮਿਸ਼ਰਣ ਅਤੇ ਪੰਜ ਕਿੱਲੋ ਬਰੀਕ ਆਟਾ ਭੇਟ ਕਰੋਗੇ।
10ਇਸ ਤੋਂ ਇਲਾਵਾ, ਤੁਸੀਂ ਡੇਢ ਲੀਟਰ ਦਾਖ਼ਰਸ, ਅਤੇ ਭੋਜਨ ਦੀ ਭੇਟ ਚੜਾਉ ਇਹ ਸੁਗੰਧਿਤ ਯਾਹਵੇਹ ਨੂੰ ਭੇਟ ਕਰੋਗੇ।
11ਹਰੇਕ ਬਲਦ ਜਾਂ ਭੇਡੂ, ਹਰੇਕ ਲੇਲਾ ਜਾਂ ਬੱਕਰੀ ਇਸ ਤਰ੍ਹਾਂ ਤਿਆਰ ਕੀਤਾ ਜਾਵੇ।