44ਆਸ਼ੇਰ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ: ਇਮਨਾਹ ਤੋਂ, ਇਮਨਾਹੀਆਂ ਦਾ ਪਰਿਵਾਰ; ਯਿਸ਼ਵੀ ਤੋਂ, ਇਸ਼ਵੀ ਦਾ ਪਰਿਵਾਰ; ਬਰਿਯਾਹ ਤੋਂ, ਬੇਰੀਏ ਦਾ ਪਰਿਵਾਰ;
45ਅਤੇ ਬਰਿਯਾਹ ਦੇ ਉੱਤਰਾਧਿਕਾਰੀਆਂ ਦੁਆਰਾ: ਹੇਬਰ ਤੋਂ, ਹੇਬੇਰੀ ਦਾ ਪਰਿਵਾਰ; ਮਲਕੀਏਲ ਤੋਂ, ਮਲਕੀਏਲ ਦਾ ਪਰਿਵਾਰ।
46ਆਸ਼ੇਰ ਦੀ ਸੇਰਾਹ ਨਾਂ ਦੀ ਇੱਕ ਧੀ ਸੀ।
47ਇਹ ਆਸ਼ੇਰ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 53,400 ਸੀ।
48ਨਫ਼ਤਾਲੀ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਦੇ ਅਨੁਸਾਰ ਸਨ: ਯਹਜ਼ੀਏਲ ਤੋਂ, ਯਹਜ਼ੀਏਲੀਆਂ ਦਾ ਪਰਿਵਾਰ; ਗੁਨੀ ਤੋਂ, ਗੁਨੀਆਂ ਦਾ ਪਰਿਵਾਰ;