ਗਿਣਤੀ 31

ਅਤੇ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨਾਂ ਵਿੱਚ ਉਹਨਾਂ ਦੇ ਡੇਰੇ ਵਿੱਚ ਮੋਸ਼ੇਹ ਅਤੇ ਅਲਆਜ਼ਾਰ ਜਾਜਕ ਅਤੇ ਇਸਰਾਏਲੀਆਂ ਦੀ ਸਭਾ ਕੋਲ ਗ਼ੁਲਾਮ, ਅਤੇ ਲੁੱਟ ਦਾ ਮਾਲ ਲੈ ਆਏ।

Numbers 31:12 (UKJV) And they brought the captives, and the prey, and the spoil, unto Moses, and Eleazar the priest, and unto the congregation of the children of Israel, unto the camp at the plains of Moab, which are by Jordan near Jericho.

10ਉਹਨਾਂ ਨੇ ਉਹਨਾਂ ਸਾਰੇ ਨਗਰਾਂ ਨੂੰ ਜਿੱਥੇ ਮਿਦਯਾਨੀ ਵੱਸਦੇ ਸਨ ਅਤੇ ਉਹਨਾਂ ਦੇ ਸਾਰੇ ਡੇਰਿਆਂ ਨੂੰ ਸਾੜ ਦਿੱਤਾ।

11ਉਹਨਾਂ ਨੇ ਮਨੁੱਖਾਂ ਅਤੇ ਪਸ਼ੂਆਂ ਸਮੇਤ ਸਾਰੀ ਲੁੱਟ ਅਤੇ ਮਾਲ ਲੈ ਲਿਆ।

12ਅਤੇ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨਾਂ ਵਿੱਚ ਉਹਨਾਂ ਦੇ ਡੇਰੇ ਵਿੱਚ ਮੋਸ਼ੇਹ ਅਤੇ ਅਲਆਜ਼ਾਰ ਜਾਜਕ ਅਤੇ ਇਸਰਾਏਲੀਆਂ ਦੀ ਸਭਾ ਕੋਲ ਗ਼ੁਲਾਮ, ਅਤੇ ਲੁੱਟ ਦਾ ਮਾਲ ਲੈ ਆਏ।

13ਮੋਸ਼ੇਹ, ਜਾਜਕ ਅਲਆਜ਼ਾਰ ਅਤੇ ਮੰਡਲੀ ਦੇ ਸਾਰੇ ਆਗੂ ਡੇਰੇ ਤੋਂ ਬਾਹਰ ਉਹਨਾਂ ਨੂੰ ਮਿਲਣ ਲਈ ਗਏ।

14ਮੋਸ਼ੇਹ ਨਿਯੁਕਤ ਕੀਤੇ ਹੋਏ ਦਲ ਦੇ ਸੈਨਾਪਤੀਆਂ ਦੇ ਨਾਲ ਅਰਥਾਤ ਹਜ਼ਾਰਾਂ ਦੇ ਹਾਕਮਾਂ ਨਾਲ ਅਤੇ ਸੈਂਕੜਿਆਂ ਦੇ ਨਾਲ ਜੋ ਲੜਾਈ ਤੋਂ ਵਾਪਸ ਆਏ ਸਨ, ਕ੍ਰੋਧਵਾਨ ਹੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.