8ਮਿਦਯਾਨ ਦੇ ਪੰਜ ਰਾਜੇ ਏਵੀ, ਰੇਕੇਮ, ਜ਼ੂਰ, ਹੂਰ ਅਤੇ ਰੇਬਾ ਨੂੰ ਮਾਰ ਦਿੱਤਾ ਅਤੇ ਉਹਨਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਤਲਵਾਰ ਨਾਲ ਮਾਰ ਦਿੱਤਾ।
9ਇਸਰਾਏਲੀਆਂ ਨੇ ਮਿਦਯਾਨੀ ਔਰਤਾਂ ਅਤੇ ਬੱਚਿਆਂ ਨੂੰ ਗੁਲਾਮ ਬਣਾ ਲਿਆ ਅਤੇ ਸਾਰੇ ਮਿਦਯਾਨੀ ਇੱਜੜਾਂ, ਝੁੰਡ ਅਤੇ ਮਾਲ ਨੂੰ ਲੁੱਟ ਲਿਆ।
10ਉਹਨਾਂ ਨੇ ਉਹਨਾਂ ਸਾਰੇ ਨਗਰਾਂ ਨੂੰ ਜਿੱਥੇ ਮਿਦਯਾਨੀ ਵੱਸਦੇ ਸਨ ਅਤੇ ਉਹਨਾਂ ਦੇ ਸਾਰੇ ਡੇਰਿਆਂ ਨੂੰ ਸਾੜ ਦਿੱਤਾ।
11ਉਹਨਾਂ ਨੇ ਮਨੁੱਖਾਂ ਅਤੇ ਪਸ਼ੂਆਂ ਸਮੇਤ ਸਾਰੀ ਲੁੱਟ ਅਤੇ ਮਾਲ ਲੈ ਲਿਆ।
12ਅਤੇ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨਾਂ ਵਿੱਚ ਉਹਨਾਂ ਦੇ ਡੇਰੇ ਵਿੱਚ ਮੋਸ਼ੇਹ ਅਤੇ ਅਲਆਜ਼ਾਰ ਜਾਜਕ ਅਤੇ ਇਸਰਾਏਲੀਆਂ ਦੀ ਸਭਾ ਕੋਲ ਗ਼ੁਲਾਮ, ਅਤੇ ਲੁੱਟ ਦਾ ਮਾਲ ਲੈ ਆਏ।