7ਉਹ ਮਿਦਯਾਨ ਦੇ ਵਿਰੁੱਧ ਲੜੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਅਤੇ ਸਾਰੇ ਮਨੁੱਖਾਂ ਨੂੰ ਮਾਰਿਆ।
8ਮਿਦਯਾਨ ਦੇ ਪੰਜ ਰਾਜੇ ਏਵੀ, ਰੇਕੇਮ, ਜ਼ੂਰ, ਹੂਰ ਅਤੇ ਰੇਬਾ ਨੂੰ ਮਾਰ ਦਿੱਤਾ ਅਤੇ ਉਹਨਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਤਲਵਾਰ ਨਾਲ ਮਾਰ ਦਿੱਤਾ।
9ਇਸਰਾਏਲੀਆਂ ਨੇ ਮਿਦਯਾਨੀ ਔਰਤਾਂ ਅਤੇ ਬੱਚਿਆਂ ਨੂੰ ਗੁਲਾਮ ਬਣਾ ਲਿਆ ਅਤੇ ਸਾਰੇ ਮਿਦਯਾਨੀ ਇੱਜੜਾਂ, ਝੁੰਡ ਅਤੇ ਮਾਲ ਨੂੰ ਲੁੱਟ ਲਿਆ।
10ਉਹਨਾਂ ਨੇ ਉਹਨਾਂ ਸਾਰੇ ਨਗਰਾਂ ਨੂੰ ਜਿੱਥੇ ਮਿਦਯਾਨੀ ਵੱਸਦੇ ਸਨ ਅਤੇ ਉਹਨਾਂ ਦੇ ਸਾਰੇ ਡੇਰਿਆਂ ਨੂੰ ਸਾੜ ਦਿੱਤਾ।
11ਉਹਨਾਂ ਨੇ ਮਨੁੱਖਾਂ ਅਤੇ ਪਸ਼ੂਆਂ ਸਮੇਤ ਸਾਰੀ ਲੁੱਟ ਅਤੇ ਮਾਲ ਲੈ ਲਿਆ।