ਗਿਣਤੀ 31

ਮਿਦਯਾਨ ਦੇ ਪੰਜ ਰਾਜੇ ਏਵੀ, ਰੇਕੇਮ, ਜ਼ੂਰ, ਹੂਰ ਅਤੇ ਰੇਬਾ ਨੂੰ ਮਾਰ ਦਿੱਤਾ ਅਤੇ ਉਹਨਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਤਲਵਾਰ ਨਾਲ ਮਾਰ ਦਿੱਤਾ।

Numbers 31:8 (UKJV) And they slew the kings of Midian, beside the rest of them that were slain; namely, Evi, and Rekem, and Zur, and Hur, and Reba, five kings of Midian: Balaam also the son of Beor they slew with the sword.

6ਮੋਸ਼ੇਹ ਨੇ ਉਹਨਾਂ ਨੂੰ ਹਰ ਇੱਕ ਗੋਤ ਵਿੱਚੋਂ ਇੱਕ ਹਜ਼ਾਰ ਜਾਜਕ ਅਲਆਜ਼ਾਰ ਦੇ ਪੁੱਤਰ ਫੀਨਹਾਸ ਦੇ ਨਾਲ ਯੁੱਧ ਵਿੱਚ ਭੇਜਿਆ, ਜੋ ਆਪਣੇ ਨਾਲ ਪਵਿੱਤਰ ਅਸਥਾਨ ਵਿੱਚੋਂ ਵਸਤੂਆਂ ਅਤੇ ਸੰਕੇਤ ਦੇਣ ਲਈ ਤੁਰ੍ਹੀਆਂ ਲੈ ਕੇ ਗਿਆ।

7ਉਹ ਮਿਦਯਾਨ ਦੇ ਵਿਰੁੱਧ ਲੜੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਅਤੇ ਸਾਰੇ ਮਨੁੱਖਾਂ ਨੂੰ ਮਾਰਿਆ।

8ਮਿਦਯਾਨ ਦੇ ਪੰਜ ਰਾਜੇ ਏਵੀ, ਰੇਕੇਮ, ਜ਼ੂਰ, ਹੂਰ ਅਤੇ ਰੇਬਾ ਨੂੰ ਮਾਰ ਦਿੱਤਾ ਅਤੇ ਉਹਨਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਤਲਵਾਰ ਨਾਲ ਮਾਰ ਦਿੱਤਾ।

9ਇਸਰਾਏਲੀਆਂ ਨੇ ਮਿਦਯਾਨੀ ਔਰਤਾਂ ਅਤੇ ਬੱਚਿਆਂ ਨੂੰ ਗੁਲਾਮ ਬਣਾ ਲਿਆ ਅਤੇ ਸਾਰੇ ਮਿਦਯਾਨੀ ਇੱਜੜਾਂ, ਝੁੰਡ ਅਤੇ ਮਾਲ ਨੂੰ ਲੁੱਟ ਲਿਆ।

10ਉਹਨਾਂ ਨੇ ਉਹਨਾਂ ਸਾਰੇ ਨਗਰਾਂ ਨੂੰ ਜਿੱਥੇ ਮਿਦਯਾਨੀ ਵੱਸਦੇ ਸਨ ਅਤੇ ਉਹਨਾਂ ਦੇ ਸਾਰੇ ਡੇਰਿਆਂ ਨੂੰ ਸਾੜ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.