47ਇਸਰਾਏਲ ਦੇ ਅੱਧੇ ਲੋਕਾਂ ਵਿੱਚੋਂ, ਮੋਸ਼ੇਹ ਨੇ ਹਰ 50 ਲੋਕਾਂ ਅਤੇ ਜਾਨਵਰਾਂ ਵਿੱਚੋਂ ਇੱਕ ਨੂੰ ਚੁਣਿਆ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ, ਅਤੇ ਉਹਨਾਂ ਨੂੰ ਲੇਵੀਆਂ ਨੂੰ ਦੇ ਦਿੱਤਾ, ਜੋ ਯਾਹਵੇਹ ਦੇ ਡੇਰੇ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ।
48ਤਦ ਉਹ ਅਧਿਕਾਰੀ ਜਿਹੜੇ ਫ਼ੌਜ ਦੇ ਟੁਕੜਿਆਂ ਉੱਤੇ ਸਨ ਅਰਥਾਤ ਹਜ਼ਾਰਾਂ ਦੇ ਪ੍ਰਧਾਨ ਅਤੇ ਸੌ ਦੇ ਸੈਨਾਪਤੀ ਮੋਸ਼ੇਹ ਕੋਲ ਆਏ
49ਅਤੇ ਉਹਨਾਂ ਨੇ ਮੋਸ਼ੇਹ ਨੂੰ ਕਿਹਾ, “ਤੁਹਾਡੇ ਸੇਵਕਾਂ ਨੇ ਸਾਡੇ ਹੁਕਮ ਵਿੱਚ ਸਿਪਾਹੀਆਂ ਨੂੰ ਗਿਣਿਆ ਹੈ, ਪਰ ਉਹਨਾਂ ਵਿੱਚੋਂ ਇੱਕ ਵੀ ਆਦਮੀ ਨਹੀਂ ਘਟਿਆ।
50ਇਸ ਲਈ ਸਾਡੇ ਵਿੱਚੋਂ ਹਰ ਇੱਕ ਆਦਮੀ ਯਾਹਵੇਹ ਦੇ ਅੱਗੇ ਚੜ੍ਹਾਉਣ ਲਈ ਭੇਟ ਲਿਆਏ ਹਾਂ, ਜੋ ਕੁਝ ਵੀ ਸਾਡੇ ਹੱਥੀ ਲੱਗਾ ਅਰਥਾਤ ਸੋਨੇ ਦੇ ਗਹਿਣੇ ਪੰਜੇਬਾਂ, ਕੜੇ, ਛਾਪਾਂ, ਵਾਲੀਆਂ ਅਤੇ ਬਾਜੂਬੰਦ ਤਾਂ ਜੋ ਅਸੀਂ ਆਪਣੇ ਪ੍ਰਾਣਾਂ ਲਾਈ ਯਾਹਵੇਹ ਅੱਗੇ ਪ੍ਰਾਸਚਿਤ ਕਰੀਏ।”
51ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਉਹਨਾਂ ਤੋਂ ਸੋਨਾ ਨੂੰ ਅਤੇ ਸਾਰੇ ਘੜੇ ਹੋਏ ਵਸਤੂਆਂ ਨੂੰ ਲਿਆ।