2ਤਾਂ ਰਊਬੇਨ ਦੀ ਗੋਤ ਮੋਸ਼ੇਹ ਅਤੇ ਅਲਆਜ਼ਾਰ ਜਾਜਕ ਅਤੇ ਕੌਮ ਦੇ ਆਗੂਆਂ ਕੋਲ ਆਏ ਅਤੇ ਆਖਿਆ,
3“ਅਤਾਰੋਥ, ਦੀਬੋਨ, ਯਾਜ਼ਰ, ਨਿਮਰਾਹ, ਹੇਸ਼ਬੋਨ, ਅਲਾਲੇਹ, ਸੇਬਾਮ, ਨਬੋ ਅਤੇ ਬਿਓਨ।
4ਇਹ ਸਾਰੇ ਨਗਰ ਜਿਸ ਨੂੰ ਯਾਹਵੇਹ ਨੇ ਇਸਰਾਏਲ ਦੇ ਲੋਕਾਂ ਦੇ ਅਧੀਨ ਕਰ ਦਿੱਤਾ ਸੀ, ਉਹ ਪਸ਼ੂਆਂ ਲਈ ਢੁੱਕਵੀ ਹੈ ਅਤੇ ਤੁਹਾਡੇ ਸੇਵਕਾਂ ਕੋਲ ਵੀ ਪਸ਼ੂ ਬਹੁਤ ਹਨ।
5ਤਾਂ ਉਹਨਾਂ ਨੇ ਆਖਿਆ, ਜੇਕਰ ਅਸੀਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ, ਇਹ ਧਰਤੀ ਤੇਰੇ ਸੇਵਕਾਂ ਨੂੰ ਸਾਡੀ ਮਲਕੀਅਤ ਵਜੋਂ ਦਿੱਤੀ ਜਾਵੇ। ਸਾਨੂੰ ਯਰਦਨ ਪਾਰ ਨਾ ਕਰਾਓ।”
6ਮੋਸ਼ੇਹ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਆਖਿਆ, “ਕੀ ਤੁਹਾਡੇ ਇਸਰਾਏਲੀ ਭਰਾਵਾਂ ਨੂੰ ਜੰਗ ਵਿੱਚ ਜਾਣਾ ਚਾਹੀਦਾ ਹੈ ਜਦੋਂ ਕਿ ਤੁਸੀਂ ਇੱਥੇ ਬੈਠੇ ਹੋ?