ਗਿਣਤੀ 32

ਤਾਂ ਉਹਨਾਂ ਨੇ ਆਖਿਆ, ਜੇਕਰ ਅਸੀਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ, ਇਹ ਧਰਤੀ ਤੇਰੇ ਸੇਵਕਾਂ ਨੂੰ ਸਾਡੀ ਮਲਕੀਅਤ ਵਜੋਂ ਦਿੱਤੀ ਜਾਵੇ। ਸਾਨੂੰ ਯਰਦਨ ਪਾਰ ਨਾ ਕਰਾਓ।”

Numbers 32:5 (UKJV) Wherefore, said they, if we have found grace in your sight, let this land be given unto your servants for a possession, and bring us not over Jordan.

3“ਅਤਾਰੋਥ, ਦੀਬੋਨ, ਯਾਜ਼ਰ, ਨਿਮਰਾਹ, ਹੇਸ਼ਬੋਨ, ਅਲਾਲੇਹ, ਸੇਬਾਮ, ਨਬੋ ਅਤੇ ਬਿਓਨ।

4ਇਹ ਸਾਰੇ ਨਗਰ ਜਿਸ ਨੂੰ ਯਾਹਵੇਹ ਨੇ ਇਸਰਾਏਲ ਦੇ ਲੋਕਾਂ ਦੇ ਅਧੀਨ ਕਰ ਦਿੱਤਾ ਸੀ, ਉਹ ਪਸ਼ੂਆਂ ਲਈ ਢੁੱਕਵੀ ਹੈ ਅਤੇ ਤੁਹਾਡੇ ਸੇਵਕਾਂ ਕੋਲ ਵੀ ਪਸ਼ੂ ਬਹੁਤ ਹਨ।

5ਤਾਂ ਉਹਨਾਂ ਨੇ ਆਖਿਆ, ਜੇਕਰ ਅਸੀਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ, ਇਹ ਧਰਤੀ ਤੇਰੇ ਸੇਵਕਾਂ ਨੂੰ ਸਾਡੀ ਮਲਕੀਅਤ ਵਜੋਂ ਦਿੱਤੀ ਜਾਵੇ। ਸਾਨੂੰ ਯਰਦਨ ਪਾਰ ਨਾ ਕਰਾਓ।”

6ਮੋਸ਼ੇਹ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਆਖਿਆ, “ਕੀ ਤੁਹਾਡੇ ਇਸਰਾਏਲੀ ਭਰਾਵਾਂ ਨੂੰ ਜੰਗ ਵਿੱਚ ਜਾਣਾ ਚਾਹੀਦਾ ਹੈ ਜਦੋਂ ਕਿ ਤੁਸੀਂ ਇੱਥੇ ਬੈਠੇ ਹੋ?

7ਤੁਸੀਂ ਇਸਰਾਏਲੀਆਂ ਨੂੰ ਉਸ ਧਰਤੀ ਵਿੱਚ ਪਾਰ ਜਾਣ ਤੋਂ ਕਿਉਂ ਨਿਰਾਸ਼ ਕਰਦੇ ਹੋ ਜੋ ਯਾਹਵੇਹ ਨੇ ਉਹਨਾਂ ਨੂੰ ਦਿੱਤੀ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.