ਗਿਣਤੀ 32

“ਅਤਾਰੋਥ, ਦੀਬੋਨ, ਯਾਜ਼ਰ, ਨਿਮਰਾਹ, ਹੇਸ਼ਬੋਨ, ਅਲਾਲੇਹ, ਸੇਬਾਮ, ਨਬੋ ਅਤੇ ਬਿਓਨ।

Numbers 32:3 (UKJV) Ataroth, and Dibon, and Jazer, and Nimrah, and Heshbon, and Elealeh, and Shebam, and Nebo, and Beon,

1ਰਊਬੇਨੀਆਂ ਅਤੇ ਗਾਦੀਆਂ ਨੇ, ਜਿਨ੍ਹਾਂ ਕੋਲ ਬਹੁਤ ਵੱਡੇ ਇੱਜੜ ਅਤੇ ਡੰਗਰ ਸਨ, ਉਹਨਾਂ ਨੇ ਯਾਜ਼ਰ ਅਤੇ ਗਿਲਆਦ ਦਾ ਦੇਸ਼ ਵੇਖਿਆ ਅਤੇ ਵੇਖੋ ਉਹ ਧਰਤੀ ਪਸ਼ੂਆਂ ਲਈ ਢੁੱਕਵੀ ਸੀ।

2ਤਾਂ ਰਊਬੇਨ ਦੀ ਗੋਤ ਮੋਸ਼ੇਹ ਅਤੇ ਅਲਆਜ਼ਾਰ ਜਾਜਕ ਅਤੇ ਕੌਮ ਦੇ ਆਗੂਆਂ ਕੋਲ ਆਏ ਅਤੇ ਆਖਿਆ,

3“ਅਤਾਰੋਥ, ਦੀਬੋਨ, ਯਾਜ਼ਰ, ਨਿਮਰਾਹ, ਹੇਸ਼ਬੋਨ, ਅਲਾਲੇਹ, ਸੇਬਾਮ, ਨਬੋ ਅਤੇ ਬਿਓਨ।

4ਇਹ ਸਾਰੇ ਨਗਰ ਜਿਸ ਨੂੰ ਯਾਹਵੇਹ ਨੇ ਇਸਰਾਏਲ ਦੇ ਲੋਕਾਂ ਦੇ ਅਧੀਨ ਕਰ ਦਿੱਤਾ ਸੀ, ਉਹ ਪਸ਼ੂਆਂ ਲਈ ਢੁੱਕਵੀ ਹੈ ਅਤੇ ਤੁਹਾਡੇ ਸੇਵਕਾਂ ਕੋਲ ਵੀ ਪਸ਼ੂ ਬਹੁਤ ਹਨ।

5ਤਾਂ ਉਹਨਾਂ ਨੇ ਆਖਿਆ, ਜੇਕਰ ਅਸੀਂ ਤੇਰੀ ਨਿਗਾਹ ਵਿੱਚ ਕਿਰਪਾ ਪਾਈ ਹੈ, ਇਹ ਧਰਤੀ ਤੇਰੇ ਸੇਵਕਾਂ ਨੂੰ ਸਾਡੀ ਮਲਕੀਅਤ ਵਜੋਂ ਦਿੱਤੀ ਜਾਵੇ। ਸਾਨੂੰ ਯਰਦਨ ਪਾਰ ਨਾ ਕਰਾਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.