ਗਿਣਤੀ 8

ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

Numbers 8:5 (UKJV) And the LORD spoke unto Moses, saying,

3ਹਾਰੋਨ ਨੇ ਅਜਿਹਾ ਹੀ ਕੀਤਾ, ਉਸ ਨੇ ਦੀਵਿਆਂ ਨੂੰ ਇਸ ਲਈ ਸਥਾਪਿਤ ਕੀਤਾ ਅਤੇ ਸ਼ਮਾਦਾਨ ਦੇ ਵੱਲ ਮੂੰਹ ਕਰਕੇ ਬਾਲੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

4ਸ਼ਮਾਦਾਨ ਇਸ ਤਰ੍ਹਾਂ ਬਣਾਇਆ ਸੀ: ਇਹ ਕੁੱਟੇ ਹੋਏ ਸੋਨੇ ਤੋਂ ਬਣਾਇਆ ਗਿਆ ਸੀ ਅਤੇ ਇਸਦਾ ਅਧਾਰ ਹੇਠਾਂ ਤੋਂ ਲੈ ਕੇ ਉੱਪਰ ਦੇ ਫੁੱਲਾਂ ਤੱਕ ਕੁੱਟੇ ਹੋਏ ਸੋਨੇ ਦਾ ਬਣਿਆ ਹੋਇਆ ਸੀ। ਸ਼ਮਾਦਾਨ ਬਿਲਕੁਲ ਉਸੇ ਨਮੂਨੇ ਵਾਂਗ ਬਣਾਇਆ ਗਿਆ ਸੀ ਜਿਸ ਤਰ੍ਹਾਂ ਯਾਹਵੇਹ ਨੇ ਮੋਸ਼ੇਹ ਨੂੰ ਦਿਖਾਇਆ ਸੀ।

5ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

6“ਸਾਰੇ ਇਸਰਾਏਲੀਆਂ ਵਿੱਚੋਂ ਲੇਵੀਆਂ ਨੂੰ ਲੈ ਅਤੇ ਉਹਨਾਂ ਨੂੰ ਪਵਿੱਤਰ ਕਰ।

7ਉਹਨਾਂ ਨੂੰ ਸ਼ੁੱਧ ਕਰਨ ਲਈ, ਉਹਨਾਂ ਉੱਤੇ ਸ਼ੁੱਧ ਕਰਨ ਵਾਲਾ ਪਾਣੀ ਛਿੜਕੀ; ਫਿਰ ਉਹਨਾਂ ਦੇ ਸਾਰੇ ਸਰੀਰ ਦੇ ਉਸਤਰਾ ਫਿਰਾ ਦੇ ਅਤੇ ਉਹ ਆਪਣੇ ਕੱਪੜੇ ਧੋਣ ਅਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਸ਼ੁੱਧ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.