ਗਿਣਤੀ 8

ਉਹਨਾਂ ਨੂੰ ਸ਼ੁੱਧ ਕਰਨ ਲਈ, ਉਹਨਾਂ ਉੱਤੇ ਸ਼ੁੱਧ ਕਰਨ ਵਾਲਾ ਪਾਣੀ ਛਿੜਕੀ; ਫਿਰ ਉਹਨਾਂ ਦੇ ਸਾਰੇ ਸਰੀਰ ਦੇ ਉਸਤਰਾ ਫਿਰਾ ਦੇ ਅਤੇ ਉਹ ਆਪਣੇ ਕੱਪੜੇ ਧੋਣ ਅਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਸ਼ੁੱਧ ਕਰਨਗੇ।

Numbers 8:7 (UKJV) And thus shall you do unto them, to cleanse them: Sprinkle water of purifying upon them, and let them shave all their flesh, and let them wash their clothes, and so make themselves clean.

5ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

6“ਸਾਰੇ ਇਸਰਾਏਲੀਆਂ ਵਿੱਚੋਂ ਲੇਵੀਆਂ ਨੂੰ ਲੈ ਅਤੇ ਉਹਨਾਂ ਨੂੰ ਪਵਿੱਤਰ ਕਰ।

7ਉਹਨਾਂ ਨੂੰ ਸ਼ੁੱਧ ਕਰਨ ਲਈ, ਉਹਨਾਂ ਉੱਤੇ ਸ਼ੁੱਧ ਕਰਨ ਵਾਲਾ ਪਾਣੀ ਛਿੜਕੀ; ਫਿਰ ਉਹਨਾਂ ਦੇ ਸਾਰੇ ਸਰੀਰ ਦੇ ਉਸਤਰਾ ਫਿਰਾ ਦੇ ਅਤੇ ਉਹ ਆਪਣੇ ਕੱਪੜੇ ਧੋਣ ਅਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਸ਼ੁੱਧ ਕਰਨਗੇ।

8ਉਹਨਾਂ ਨੂੰ ਇੱਕ ਬਲਦ ਲੈ ਕੇ ਉਸ ਦੇ ਅਨਾਜ ਦੀ ਭੇਟ ਨਾਲ ਜ਼ੈਤੂਨ ਦੇ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੀ ਭੇਟ ਚੜਾਉਣ ਲਈ ਕਹੋ। ਫਿਰ ਤੁਸੀਂ ਪਾਪ ਦੀ ਭੇਟ ਲਈ ਇੱਕ ਦੂਸਰਾ ਬਲਦ ਲੈਣਾ।

9ਲੇਵੀਆਂ ਨੂੰ ਮੰਡਲੀ ਦੇ ਤੰਬੂ ਦੇ ਸਾਹਮਣੇ ਲਿਆਵੀਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਕੱਠਾ ਕਰੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.