4ਸ਼ਮਾਦਾਨ ਇਸ ਤਰ੍ਹਾਂ ਬਣਾਇਆ ਸੀ: ਇਹ ਕੁੱਟੇ ਹੋਏ ਸੋਨੇ ਤੋਂ ਬਣਾਇਆ ਗਿਆ ਸੀ ਅਤੇ ਇਸਦਾ ਅਧਾਰ ਹੇਠਾਂ ਤੋਂ ਲੈ ਕੇ ਉੱਪਰ ਦੇ ਫੁੱਲਾਂ ਤੱਕ ਕੁੱਟੇ ਹੋਏ ਸੋਨੇ ਦਾ ਬਣਿਆ ਹੋਇਆ ਸੀ। ਸ਼ਮਾਦਾਨ ਬਿਲਕੁਲ ਉਸੇ ਨਮੂਨੇ ਵਾਂਗ ਬਣਾਇਆ ਗਿਆ ਸੀ ਜਿਸ ਤਰ੍ਹਾਂ ਯਾਹਵੇਹ ਨੇ ਮੋਸ਼ੇਹ ਨੂੰ ਦਿਖਾਇਆ ਸੀ।
5ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
6“ਸਾਰੇ ਇਸਰਾਏਲੀਆਂ ਵਿੱਚੋਂ ਲੇਵੀਆਂ ਨੂੰ ਲੈ ਅਤੇ ਉਹਨਾਂ ਨੂੰ ਪਵਿੱਤਰ ਕਰ।
7ਉਹਨਾਂ ਨੂੰ ਸ਼ੁੱਧ ਕਰਨ ਲਈ, ਉਹਨਾਂ ਉੱਤੇ ਸ਼ੁੱਧ ਕਰਨ ਵਾਲਾ ਪਾਣੀ ਛਿੜਕੀ; ਫਿਰ ਉਹਨਾਂ ਦੇ ਸਾਰੇ ਸਰੀਰ ਦੇ ਉਸਤਰਾ ਫਿਰਾ ਦੇ ਅਤੇ ਉਹ ਆਪਣੇ ਕੱਪੜੇ ਧੋਣ ਅਤੇ ਇਸ ਤਰ੍ਹਾਂ ਉਹ ਆਪਣੇ ਆਪ ਨੂੰ ਸ਼ੁੱਧ ਕਰਨਗੇ।
8ਉਹਨਾਂ ਨੂੰ ਇੱਕ ਬਲਦ ਲੈ ਕੇ ਉਸ ਦੇ ਅਨਾਜ ਦੀ ਭੇਟ ਨਾਲ ਜ਼ੈਤੂਨ ਦੇ ਤੇਲ ਵਿੱਚ ਮਿਲਾਏ ਹੋਏ ਵਧੀਆ ਆਟੇ ਦੀ ਭੇਟ ਚੜਾਉਣ ਲਈ ਕਹੋ। ਫਿਰ ਤੁਸੀਂ ਪਾਪ ਦੀ ਭੇਟ ਲਈ ਇੱਕ ਦੂਸਰਾ ਬਲਦ ਲੈਣਾ।