25ਦੁਸ਼ਟ ਤੂਫਾਨ ਵਾਗੂੰ ਲੰਘ ਜਾਂਦਾ ਹੈ, ਪਰ ਧਰਮੀ ਸਦਾ ਲਈ ਕਾਇਮ ਰਹਿੰਦਾ ਹੈ।
26ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖਾਂ ਲਈ ਧੂੰਆਂ, ਇਵੇਂ ਹੀ ਉਹਨਾਂ ਨੂੰ ਭੇਜਣ ਵਾਲੇ ਵੀ ਆਲਸੀ ਹਨ।
27ਯਾਹਵੇਹ ਦਾ ਡਰ ਉਮਰ ਨੂੰ ਵਧਾਉਂਦਾ ਹੈ, ਪਰ ਦੁਸ਼ਟਾਂ ਦੇ ਸਾਲ ਘੱਟ ਜਾਂਦੇ ਹਨ।
28ਧਰਮੀ ਦੀ ਆਸ ਅਨੰਦ ਹੈ, ਪਰ ਦੁਸ਼ਟਾਂ ਦੀ ਆਸ ਮਿਟ ਜਾਵੇਗੀ।
29ਯਾਹਵੇਹ ਦਾ ਮਾਰਗ ਨਿਰਦੋਸ਼ਾਂ ਲਈ ਪਨਾਹ ਹੈ, ਪਰ ਇਹ ਉਹਨਾਂ ਦੀ ਬਰਬਾਦੀ ਹੈ ਜੋ ਬੁਰੇ ਕੰਮ ਕਰਦੇ ਹਨ।